ਸਿੱਖਿਆ ਵਿਭਾਗ ਵੱਲੋਂ ਪੀ.ਐੱਸ.ਟੀ.ਐੱਸ. ਈ. ਦੀਆਂ ਪ੍ਰੀਖਿਆਵਾਂ ਹੁਣ 3 ਜਨਵਰੀ 2021 ਨੂੰ ਲਈਆਂ ਜਾਣਗੀਆਂ

  • ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆਵਾਂ ਹੁਣ 3 ਜਨਵਰੀ 2021 ਨੂੰ

ਐੱਸ.ਏ.ਐੱਸ ਨਗਰ 25 ਦਸੰਬਰ 2020 – ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਲਈ ਚੋਣ ਕਰਨ ਲਈ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆਵਾਂ ( ਪੀ.ਐੱਸ.ਟੀ.ਐੱਸ.ਈ.) ਹੁਣ ਮਿਤੀ 3 ਜਨਵਰੀ 2021 ਦਿਨ ਐਤਵਾਰ ਨੂੰ ਲਈਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਲਈ ਚੋਣ ਕਰਨ ਲਈ ਪੀ.ਐੱਸ.ਟੀ.ਐੱਸ.ਸੀ.(ਅੱਠਵੀਂ ਅਤੇ ਦਸਵੀਂ ਜਮਾਤ) ਦੀਆਂ ਪ੍ਰੀਖਿਆਵਾਂ ਜੋ ਪਹਿਲਾਂ 19 ਦਸੰਬਰ ਨੂੰ ਲਈਆਂ ਜਾਣੀਆਂ ਸਨ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਹੁਣ ਇਹ ਪ੍ਰੀਖਿਆਵਾਂ 3 ਜਨਵਰੀ ਨੂੰ ਲਈਆਂ ਜਾਣਗੀਆਂ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰੀਖਿਆਵਾਂ ਦਾ ਸਮਾਂ, ਪ੍ਰੀਖਿਆਰਥੀਆਂ ਦੇ ਰੋਲ ਨੰਬਰ, ਐਡਮਿਟ ਕਾਰਡ ਅਤੇ ਪ੍ਰੀਖਿਆ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਇਸ ਸੰਬੰਧੀ ਕਿਸੇ ਵੀ ਵਿਦਿਆਰਥੀ ਨੂੰ ਨਵਾਂ ਰੋਲ ਨੰਬਰ, ਐਡਮਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਵੱਖਰੇ ਤੌਰ ਤੇ ਸੂਚਿਤ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੇਸੀਟੀ ਫੈਕਟਰੀ ਦੀ ਜ਼ਮੀਨ ਮਾਮਲੇ ਦੀ ਸੀਬੀਆਈ ਜਾਂਚ ਕਰਾਈ ਜਾਵੇ – ਬੀਰਦਵਿੰਦਰ

ਸੁਪਰਸਟਾਰ ਰਜਨੀਕਾਂਤ ਹਸਪਤਾਲ ਵਿਚ ਦਾਖਲ, ਪੜ੍ਹੋ ਕਿਉਂ ?