ਨਾਨਕਮਤਾ ਗੁਰਦੁਆਰਾ ਸਾਹਿਬ ’ਚ ਕਾਰਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਗੋ+ਲੀਆਂ ਮਾਰ ਕੇ ਕ+ਤਲ

ਉੱਤਰਾਖੰਡ, 28 ਮਾਰਚ 2024 – ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਨਾਨਕਮੱਤਾ ਵਿਚ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬਾਬਾ ਤਰਸੇਮ ਸਿੰਘ ਦਾ ਕਤਲ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕੀਤਾ ਗਿਆ ਹੈ। ਮੋਟਰਸਾਈਕਲ ਸਵਾਰਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਬਾਬਾ ਤਰਸੇਮ ਸਿੰਘ ਸਵੇਰ ਵੇਲੇ ਸੈਰ ਕਰ ਰਹੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਫਰਾਰ ਹੋ ਗਏ।

ਬਾਬਾ ਤਰਸੇਮ ਸਿੰਘ ਸਿੰਘ ਨੂੰ ਜਦੋਂ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ, ਉਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉੱਤਰਾਖੰਡ ਦੇ ਡੀ ਜੀ ਪੀ ਅਭਿਨਵ ਕੁਮਾਰ ਨੇ ਦੱਸਿਆ ਕਿ ਕਤਲ ਸਵੇਰੇ 6:15 ਵਜੇ ਦੇ ਕਰੀਬ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਸ਼ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਕਾਂਗਰਸ ਛੱਡ ਜਲਦ ਹੀ ਹੋਵੇਗੀ ਭਾਜਪਾ ‘ਚ ਸ਼ਾਮਲ

ਮੁੱਖ ਮੰਤਰੀ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ, ਗੁਰਪ੍ਰੀਤ ਨੇ ਧੀ ਨੂੰ ਜਨਮ ਦਿੱਤਾ