SGPC ਦਾ ਬਜਟ ਇਜਲਾਸ ਅੱਜ, ਬਜਟ 1200 ਕਰੋੜ ਦੇ ਪਾਰ ਜਾਣ ਦਾ ਅਨੁਮਾਨ

ਅੰਮ੍ਰਿਤਸਰ, 29 ਮਾਰਚ 2024 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਨੇ ਆਮ ਬਜਟ 2024-25 ਲਈ ਅੱਜ (ਸ਼ੁੱਕਰਵਾਰ) ਮੀਟਿੰਗ ਸੱਦੀ ਹੈ। ਅੰਦਾਜ਼ਾ ਹੈ ਕਿ ਇਸ ਸਾਲ ਬਜਟ 1200 ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਇਸ ਦੇ ਨਾਲ ਹੀ, ਪਿਛਲੇ ਸਾਲ ਇਹ ਬਜਟ 1138 ਕਰੋੜ ਰੁਪਏ ਸੀ ਅਤੇ 2022-23 ਵਿੱਚ ਇਹ ਬਜਟ 988 ਕਰੋੜ ਰੁਪਏ ਸੀ। ਇਸ ਸਾਲ ਦੇ ਬਜਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਲਈ ਤੋਹਫ਼ਾ ਅਤੇ ਸਿੱਖ ਨੌਜਵਾਨਾਂ ਨੂੰ ਉੱਚ ਅਹੁਦਿਆਂ ’ਤੇ ਪਹੁੰਚਾਉਣ ਲਈ ਨਵੇਂ ਐਲਾਨ ਵੀ ਸ਼ਾਮਲ ਹਨ।

ਇਹ ਬਜਟ ਮੀਟਿੰਗ ਦੁਪਹਿਰ 12 ਵਜੇ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਗਈ ਹੈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖ ਨੌਜਵਾਨਾਂ ਨੂੰ ਪੀਸੀਐਸ (ਜੁਡੀਸ਼ੀਅਲ) ਪ੍ਰੀਖਿਆ ਲਈ ਤਿਆਰ ਕਰਨ ਲਈ ਨਵੀਂ ਜੁਡੀਸ਼ੀਅਲ ਅਕੈਡਮੀ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ। ਜਿਸ ਦੀ ਸਥਾਪਨਾ ਬਹਾਦਰਗੜ੍ਹ ਪਟਿਆਲਾ ਵਿੱਚ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿੱਚ ਕੀਤੀ ਜਾਵੇਗੀ।

ਯੋਗਤਾ ਦੇ ਆਧਾਰ ‘ਤੇ ਨਿਆਂਇਕ ਪ੍ਰੀਖਿਆਵਾਂ ਲਈ ਕੋਚਿੰਗ ਦਿੱਤੀ ਜਾਵੇਗੀ। ਆਈਏਐਸ, ਆਈਪੀਐਸ, ਆਈਐਫਐਸ ਅਤੇ ਪੀਸੀਐਸ (ਜਨਰਲ) ਪ੍ਰੀਖਿਆਵਾਂ ਦੀ ਤਿਆਰੀ ਲਈ ਐਸਜੀਪੀਸੀ ਚੰਡੀਗੜ੍ਹ ਵਿੱਚ ਨਿਸ਼ਚੈ ਅਕੈਡਮੀ ਵੀ ਚਲਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫਤਾਰ, ਪਿਸਤੌਲ ਤੇ ਕਾਰਤੂਸ ਬਰਾਮਦ

ਜੰਮੂ: 300 ਫੁੱਟ ਡੂੰਘੀ ਖੱਡ ‘ਚ ਡਿੱਗੀ ਯਾਤਰੀ ਟੈਕਸੀ, 10 ਮੌ+ਤਾਂ