ਜੰਮੂ, 29 ਮਾਰਚ 2024 – ਵੀਰਵਾਰ ਦੇਰ ਰਾਤ ਜੰਮੂ ਦੇ ਰਾਮਬਨ ਵਿੱਚ ਇੱਕ ਯਾਤਰੀ ਟੈਕਸੀ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ 44 ‘ਤੇ ਰਾਮਬਨ ਦੇ ਬੈਟਰੀ ਚਸ਼ਮਾ ਇਲਾਕੇ ‘ਚ ਰਾਤ 1.15 ਵਜੇ ਵਾਪਰਿਆ। ਬਚਾਅ ਦਲ ਮੁਤਾਬਕ ਟੈਕਸੀ ਸ਼੍ਰੀਨਗਰ ਤੋਂ ਜੰਮੂ ਜਾ ਰਹੀ ਸੀ। ਰਸਤੇ ‘ਚ ਤੇਜ਼ ਮੀਂਹ ਕਾਰਨ ਉਹ ਤਿਲਕ ਕੇ ਖੱਡ ‘ਚ ਜਾ ਡਿੱਗੀ।
ਹੁਣ ਤੱਕ 10 ਯਾਤਰੀਆਂ ਦੀਆਂ ਲਾਸ਼ਾਂ ਖਾਈ ‘ਚੋਂ ਕੱਢੀਆਂ ਜਾ ਚੁੱਕੀਆਂ ਹਨ। ਮ੍ਰਿਤਕਾਂ ਵਿੱਚ ਜੰਮੂ ਦੇ ਅੰਬ ਘਰੋਥਾ ਦੇ ਬਲਵਾਨ ਸਿੰਘ (47) ਅਤੇ ਬਿਹਾਰ ਦੇ ਪੱਛਮੀ ਚੰਪਾਰਨ ਦੇ ਵਿਪਿਨ ਮੁਖੀਆ ਭੀਰਗਾਂਗ ਸ਼ਾਮਲ ਹਨ।