ਬੈਂਗਲੁਰੂ 30 ਮਾਰਚ 2024 – ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਦੇ 10ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (RCB) ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੂੰ ਮੌਜੂਦਾ ਸੈਸ਼ਨ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੋਲਕਾਤਾ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਦੋਂ ਕਿ ਬੈਂਗਲੁਰੂ ਨੂੰ ਆਪਣੇ 3 ਮੈਚਾਂ ‘ਚ ਇਹ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 182 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 59 ਗੇਂਦਾਂ ‘ਤੇ 83 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 4 ਚੌਕੇ ਅਤੇ 4 ਛੱਕੇ ਲਗਾਏ। ਕੋਹਲੀ ਨੇ ਲੀਗ ਵਿੱਚ 52ਵਾਂ ਅਰਧ ਸੈਂਕੜਾ ਲਗਾਇਆ। ਕੈਮਰੂਨ ਗ੍ਰੀਨ ਨੇ 33 ਅਤੇ ਗਲੇਨ ਮੈਕਸਵੈੱਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਆਂਦਰੇ ਰਸਲ ਅਤੇ ਹਰਸ਼ਿਤ ਰਾਣਾ ਨੇ 2-2 ਵਿਕਟਾਂ ਹਾਸਲ ਕੀਤੀਆਂ।
ਕੋਲਕਾਤਾ ਨੇ 16.5 ਓਵਰਾਂ ‘ਚ 3 ਵਿਕਟਾਂ ‘ਤੇ ਹੀ 183 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸ਼੍ਰੇਅਸ ਅਈਅਰ 39 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਰਿੰਕੂ ਸਿੰਘ 5 ਦੌੜਾਂ ਬਣਾ ਕੇ ਨਾਬਾਦ ਪਰਤੇ। ਵੈਂਕਟੇਸ਼ ਅਈਅਰ ਨੇ 50 ਦੌੜਾਂ, ਸੁਨੀਲ ਨਾਰਾਇਣ ਨੇ 47 ਦੌੜਾਂ ਅਤੇ ਫਿਲ ਸਾਲਟ ਨੇ 30 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਯਸ਼ ਦਿਆਲ, ਮਯੰਕ ਡਾਗਰ ਅਤੇ ਵਿਜੇ ਕੁਮਾਰ ਵੈਸ਼ਾਖ ਨੂੰ ਇਕ-ਇਕ ਵਿਕਟ ਮਿਲੀ। ਸੁਨੀਲ ਨਰੈਲ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 22 ਗੇਂਦਾਂ ‘ਤੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਕ ਵਿਕਟ ਵੀ ਲਈ।