ਨਵੀਂ ਦਿੱਲੀ, 25 ਸਦੰਬਰ 2020 – ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕੀਤਾ। ਪਾਰਲੀਮੈਂਟ ਦੇ ਸੈਂਟਰਲ ਹਾਲ ‘ਚ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਤੇ ਭਗਵੰਤ ਮਾਨ ਦੁਆਰਾ ਪੀ.ਐਮ ਮੋਦੀ ਨੂੰ ਸਾਹਮਣੇ ਤੋਂ ਤਖਤੀਆਂ ਦਿਖਾਈਆਂ ਗਈਆਂ ਤੇ ਕਿਸਾਨ ਪੱਖੀ ਨਾਅਰੇ ਲਾਏ ਗਏ ਅਤੇ ਇਸ ਦੌਰਾਨ ਆਪ ਦੇ ਆਗੂਆਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮਾਨ ਨੇ ਪੀ.ਐਮ ਮੋਦੀ ਨੂੰ ਕਿਹਾ ਕਿ ਕਿਸਾਨ ਠੰਢ ‘ਚ ਬੈਠੇ ਹਨ ਤੇ ਉਨ੍ਹਾਂ ਦੀ ਗੱਲ ਸੁਣੀ ਜਾਵੇ।
ਇਹ ਸਾਰਾ ਸੀਨ ਭਗਵੰਤ ਮਾਨ ਨੇ ਆਪਣੀ ਫੇਸਵੁੱਕ ‘ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ “ਮੋਦੀ ਸਰਕਾਰ ਦੀਆਂ ਬੰਦ ਅੱਖਾਂ ਅਤੇ ਕੰਨ ਖੋਲ੍ਹਣ ਲਈ ਪਾਰਲੀਮੈਂਟ ਦੇ ਸੈਂਟਰਲ ਹਾਲ ਚ ਗੂੰਜੇ ਕਿਸਾਨ ਪੱਖੀ ਨਾਅਰੇ…!”