ਗੁਰਦਾਸਪੁਰ 30 ਮਾਰਚ 2024 – ਸਰਕਾਰੀ ਅਧਿਆਪਕਾ ਬਲਜੀਤ ਕੌਰ ਉਮਰ 38 ਸਾਲ ਦੀ ਪਿੰਡ ਭੁਲੇਚੱਕ ਨੇੜੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਆਪਣੇ ਪੇਕੇ ਪਰਿਵਾਰ ਘਰੋਂ ਪਿੰਡ ਮਚਲੇ ਸਥਿਤ ਸਰਕਾਰੀ ਸਕੂਲ ਵਿਖੇ ਆਪਣੀ ਡਿਊਟੀ ਤੇ ਜਾ ਰਹੀ ਸੀ ਕਿ ਰਸਤੇ ਵਿੱਚ ਹੀ ਉਸ ਨਾਲ ਸੜਕ ਦੁਰਘਟਨਾ ਵਾਪਰ ਗਈ। ਨੇੜੇ ਤੇੜੇ ਦੇ ਰਹਿਣ ਵਾਲਿਆਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ।
ਉਸ ਦਾ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਮ੍ਰਿਤਕ ਅਧਿਆਪਕਾ ਬਲਜੀਤ ਕੌਰ ਦੇ ਫੌਜੀ ਪਤੀ ਦੀ ਵੀ ਘਰੋਂ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਜਾਂਦੇ ਸਮੇਂ ਰੇਲ ਗੱਡੀ ਤੋਂ ਡਿੱਗਣ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕਾ ਬਲਜੀਤ ਕੌਰ ਆਪਣੇ ਪਿੱਛੇ ਤਿੰਨ ਬੱਚਿਆਂ ਨੂੰ ਛੱਡ ਗਈ ਹੈ।