- ਹਸਪਤਾਲ ਵਿੱਚ ਇਲਾਜ ਤੋਂ ਬਾਅਦ ਹਾਲਤ ਸਥਿਰ
ਗੁਰਦਾਸਪੁਰ, 30 ਮਾਰਚ 2024 – 5 ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਛੇਵਾਂ ਦਰਿਆਂ ਚਿੱਟੇ ਦਾ ਵੀ ਅਰਸੇ ਤੋਂ ਵਗਣਾ ਸ਼ੁਰੂ ਹੋ ਚੁੱਕਿਆ ਹੈ ਜਿਸਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਚੰਗੇ ਚੰਗੇ ਪੜੇ ਲਿਖੇ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁਕੇ ਹਨ ,ਚਾਹਕੇ ਵੀ ਇਸਨੂੰ ਨਹੀਂ ਛੱਡ ਪਾ ਰਹੇ। ਤਾਜਾ ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿਥੇ 2 ਦੋਸਤਾਂ ਨੇ ਇਕੱਠੇ ਨਸ਼ਾ ਕੀਤਾ ਪਰ ਉਹਨਾਂ ਵਿੱਚੋਂ ਇੱਕ ਦੀ ਓਵਰਡੋਜ ਕਾਰਨ ਸਿਹਤ ਵਿਗੜ ਜਾਂਦੀ ਹੈ ਅਤੇ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੋੱਕੇ ਤੇ ਪੁਲਿਸ ਪੁਹੰਚਦੀ ਹੈ ਅਤੇ ਉਸਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਿਲ ਕਰਵਾਉਂਦੀ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ।ਹੈ ਬਜ਼ੁਰਗ ਬਾਪ ਕਿੰਝ ਹਸਪਤਾਲ ਪੁਹੰਚਕੇ ਦਹਾੜਾਂ ਮਾਰ ਮਾਰ ਰੌਂਦਾ ਹੈ। ਸ਼ਾਇਦ ਬਜ਼ੁਰਗ ਬਾਪ ਦੇ ਕੀਰਨੇ ਦਾ ਅਸਰ ਸੀ ਕਿ ਵਾਹਿਗੁਰੂ ਨੇ ਜੀਵਨ ਦੀ ਦਾਤ ਬਖਸ਼ੀ ਅਤੇ ਉਸ ਦਾ ਨੌਜਵਾਨ ਪੁੱਤਰ ਮੌਤ ਦੇ ਮੂੰਹ ਚੋ ਵਾਪਿਸ ਨਿਕਲਕੇ ਆਇਆ |
ਜਾਣਕਾਰੀ ਦਿੰਦੇ ਇੱਕ ਦੋਸਤ ਲੱਕੀ ਨੇ ਕਿਹਾ ਕਿ ਉਸਦਾ ਦੋਸਤ ਉਸਨੂੰ ਆਪਣੀ ਕਾਰ ਚ ਬਿਠਾਕੇ ਹੰਸਲੀ ਦੇ ਨਾਲੇ ਕੋਲ ਲੈ ਗਿਆ ਅਤੇ ਉਥੇ ਦੋਹਾਂ ਨੇ ਚਿੱਟੇ ਦਾ ਨਸ਼ਾ ਕੀਤਾ। ਉਸਦੇ ਦੋਸਤ ਨੇ ਪਹਿਲਾਂ ਵੀ ਨਸ਼ਾ ਕੀਤਾ ਹੋਇਆ ਸੀ ਜਿਸ ਨਾਲ ਉਸਦੀ ਸਿਹਤ ਵਿਗੜ ਗਈ। ਦੂਜੇ ਪਾਸੇ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਨਸ਼ਾ ਛੱਡ ਰਿਹਾ ਹੈ ਅਤੇ ਗੋਲੀ ਖਾ ਰਿਹਾ ਹੈ ਨਸ਼ਾ ਛੱਡਣ ਦੀ। ਅੱਜ ਜਿਆਦਾ ਨਸ਼ਾ ਕਰ ਲਿਆ ਸੀ ਜਿਸ ਨਾਲ ਉਸਦੀ ਸਿਹਤ ਵਿਗੜ ਗਈ |
ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਨੇ ਕਿਹਾ ਕਿ ਉਸਦਾ ਦੋਸਤ ਹੀ ਪਰਮਿੰਦਰ ਸਿੰਘ ਨੂੰ ਲੈਕੇ ਆਇਆ ਸੀ ਜੋ ਕਿ ਓਵਰਡੋਜ ਸੀ ਜਿਸਦਾ ਇਲਾਜ ਕੀਤਾ ਗਿਆ ਹੈ ਹੁਣ ਪਹਿਲਾਂ ਨਾਲੋਂ ਬੇਹਤਰ ਹੈ ਪਰ ਅਜੇ ਵੀ ਉਸਨੂੰ ਡਾਕਟਰੀ ਇਲਾਜ ਦੀ ਜਰੂਰਤ ਹੈ |