- ਜੇਲ੍ਹਾਂ ਵਿੱਚ ਵਿੱਚ ਦਿੱਤੀ ਜਾਂਦੀ ਸੀ ਸਿਰਫ ਇੱਕ ਢੰਗ ਰੋਟੀ: ਪੀੜਤ
- ਖਾੜੀ ਦੇਸ਼ਾਂ ਵਿੱਚ ਇੱਕ ਦੂਜੇ ਦੇ ਵੈਰੀ ਬਣੇ ਪੰਜਾਬੀ
ਸੁਲਨਤਾਨਪੁਰ ਲੋਧੀ, 30 ਮਾਰਚ 2024 – ਜਾਰਡਨ ਦੀਆਂ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਨੌਜਵਾਨ 7 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦੇ ਯਤਨਾ ਸਦਕਾ ਵਾਪਿਸ ਪਰਤ ਆਇਆ ਹੈ। ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ 7 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਜਾਰਡਨ ਗਿਆ ਸੀ। ਪਰ ਉੱਥੇ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ ਉਸਨੇ ਕਦੇ ਵੀ ਉਸਨੂੰ ਤਨਖਾਹ ਨਹੀ ਸੀ ਦਿੱਤੀ। ਹਲਾਂਕਿ ਕੰਪਨੀ ਵੱਲੋਂ ਉਸਨੂੰ 70 ਹਜ਼ਾਰ ਰੁਪੈ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉੱਥੇ ਜਾਂਦਿਆ ਹੀ ਇੱਕ ਤਰ੍ਹਾਂ ਨਾਲ ਬੰਦਕ ਬਣਾ ਕਿ ਰੱਖਿਆ ਹੋਇਆ ਸੀ ਤੇ ਉਸਦਾ ਪਾਸਪੋਰਟ ਵੀ ਖੋਹ ਲੈ ਲਿਆ ਸੀ। ਹਰਪ੍ਰੀਤ ਨੇ ਦੱਸਿਆ ਉੱਥੇ ਉਸਨੇ ਕਈ ਵਾਰ ਮਦੱਦ ਲਈ ਗੁਹਾਰ ਲਗਾਈ ਪਰ ਉਸਦੀ ਕੋਈ ਵੀ ਸੁਣਵਾਈ ਨਹੀ ਹੋ ਰਹੀ ਸੀ।
ਹਰਪ੍ਰੀਤ ਸਿੰਘ ਦੇ ਭਰਾ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਜਾਰਡਨ ਵਿੱਚ ਫਸੇ ਹਰਪ੍ਰੀਤ ਨੂੰ ਕਢਾਉਣ ਲਈ 15 ਜਨਵਰੀ 2024 ਨੂੰ ਬੇਨਤੀ ਕੀਤੀ ਸੀ। ਸੰਤ ਸੀਚੇਵਾਲ ਵੱਲੋਂ ਜਾਰਡਨ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਕਿ ਹਰਪ੍ਰੀਤ ਦੀ ਵਾਪਸੀ ਸੰਭਵ ਬਣਾਈ ਸੀ। ਹਰਪ੍ਰੀਤ ਸਿੰਘ ਵੱਲੋਂ ਵਾਪਿਸ ਪਹੁੰਚਦਿਆਂ ਹੀ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਉਸਨੇ ਦੱਸਿਆ ਕਿ ਪੰਜਾਬ ਧਰਤੀ ਤੇ ਵਾਪਿਸ ਮੁੜਨਾ ਉਸ ਲਈ ਇੱਕ ਸੁਫਨਾ ਬਣ ਕਿ ਰਹਿ ਗਿਆ ਸੀ।
7 ਸਾਲਾਂ ਬਾਅਦ ਵਾਪਿਸ ਆਪਣੇ ਪਰਿਵਾਰ ਵਿੱਚ ਆਏ ਹਰਪ੍ਰੀਤ ਸਿੰਘ ਨੇ ਰੌਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦੱਸੀਆਂ। ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਾਰਡਨ ਵਿੱਚ ਜਿੱਥੇ ਉਹ ਰਹਿੰਦਾ ਸੀ, ਉਹ ਇਜ਼ਰਾਇਲ ਦੀ ਹੱਦ ਨਾਲ ਲੱਗਦਾ ਸੀ। ਫਲਸਤੀਨ ਤੇ ਇਜ਼ਰਾਇਲ ਵਿੱਚ ਛਿੜੀ ਜੰਗ ਦੌਰਾਨ ਉਹਨਾਂ ਨੂੰ ਵੀ ਡਰ ਲੱਗਾ ਰਹਿੰਦਾ ਸੀ ਉਹਨਾਂ ਤੇ ਵੀ ਕਿਧਰੇ ਬੰਬ ਨਾ ਡਿੱਗ ਪਏ। ਜਦੋਂ ਉਸਨੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਧਰ ਫੜਿਆ ਗਿਆ ਸੀ ਕਿਉਂਕਿ ਉਸ ਕੋਲੋਂ ਪਾਸਪੋਰਟ ਨਹੀ ਸੀ। ਉਸਨੇ ਦੱਸਿਆ ਕਿ ਪੁਲਿਸ ਵੱਲੋਂ ਉਸਨੂੰ ਬਦਲ ਬਦਲ ਕਿ ਜੇਲ੍ਹਾਂ ਵਿੱਚ ਰੱਖਿਆਂ ਜਾਂਦਾ ਸੀ ਜਿੱਥੇ ਉਸਨੂੰ ਇੱਕ ਟਾਇਮ ਦੀ ਰੋਟੀ ਵੀ ਸਹੀ ਤਰ੍ਹਾਂ ਨਾਲ ਨਹੀ ਸੀ ਦਿੱਤੀ ਜਾਂਦੀ। ਹਰਪ੍ਰੀਤ ਸਿੰਘ ਨੇ ਹੈਰਾਨੀਜਨਕ ਖੁਲਾਸਾ ਕਰਦਿਆ ਕਿਹਾ ਕਿ ਉਧਰ ਰਹਿੰਦੇ ਪੰਜਾਬੀ ਇੱਕ ਦੂਜੇ ਦੇ ਵੈਰੀ ਬਣੇ ਹੋਏ ਹਨ, ਭਾਰਤ ਆਉਣ ਲਈ ਇੱਕ ਦੂਜੇ ਦੇ ਪਾਸਪੋਰਟ ਵਰਤ ਲੈਂਦੇ ਹਨ ਤੇ ਦਿੱਲੀ ਜਾਂ ਬੰਬੇ ਆ ਕੇ ਫੜ੍ਹੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਸੁਲਤਾਨਪੁਰ ਲੋਧੀ ਦੇ ਹੀ ਰਹਿਣ ਵਾਲੇ ਪੰਜਾਬੀ ਨੌਜਵਾਨ ਭਰਤ ਜਾਰਡਨ ਤੋਂ ਵਾਪਿਸ ਘਰ ਆਇਆ ਸੀ। ਉਹ ਇੱਥੋਂ ਆਪਣੇ ਮਿੱਤਰ ਦੇ ਕਹਿਣ ਤੇ ਜਾਰਡਨ ਗਿਆ ਸੀ ਪਰ ਉੱਥੇ ਪਹੁੰਚਦਿਆ ਹੀ ਉਸਦਾ ਮਿੱਤਰ ਉਸਦੇ ਪਾਸਪੋਰਟ ਤੇ ਵਾਪਿਸ ਪੰਜਾਬ ਆ ਗਿਆ ਸੀ ਤੇ ਭਰਤ ਨੂੰ ਉੱਥੇ ਪੁਲਿਸ ਨੇ ਫੜ੍ਹ ਲਿਆ ਸੀ।