ਜਲੰਧਰ, 2 ਅਪ੍ਰੈਲ 2024: ਭਾਜਪਾ ਵਿਚ ਸ਼ਾਮਲ ਹੋਏ ਐਮ ਪੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਜ਼ਿਕਰਯੋਗ ਹੈ ਜਦ ਦੋਵੇਂ ਲੀਡਰ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ।
ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਲੀਡਰਾਂ ਨੇ ਕੇਂਦਰ ਲੋਕੋ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਵਾਈ ਕੈਟਾਗਿਰੀ ਸੁਰੱਖਿਆ ਮਿਲਣ ਮਗਰੋਂ ਦੋਵਾਂ ਆਗੂਆਂ ਦੇ ਘਰਾਂ ਵਿਚ ਸੁਰੱਖਿਆ ਟੀਮਾਂ ਤਾਇਨਾਤ ਹੋ ਗਈਆਂ ਹਨ।
ਸੂਤਰਾਂ ਮੁਤਾਬਕ ਸੁਸ਼ੀਲ ਰਿੰਕੂ ਦੀ ਸੁਰੱਖਿਆ ’ਚ ਕੁਲ 18 ਤੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ’ਚ 11 ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ। ਜ਼ਿਕਰਯੋਗ ਹੈ ਕਿ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਖ਼ਿਲਾਫ਼ ਰੱਜ ਕੇ ਪ੍ਰਦਰਸ਼ਨ ਕੀਤਾ ਸੀ ਤੇ ਪੁਤਲਾ ਫੂਕਿਆ ਸੀ। ਇਸ ਤੋਂ ਦੋਵਾਂ ਆਗੂਆਂ ਦੇ ਘਰਾਂ ਨੂੰ ਜਾਂਦੀ ਸੜਕ ’ਤੇ ਲੱਗੇ ਸਾਈਨ ਬੋਰਡ ਵੀ ਤੋੜ ਦਿੱਤੇ ਸਨ।