ਬੈਂਗਲੁਰੂ, 2 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਸਾਹਮਣਾ ਲਖਨਊ ਸੁਪਰਜਾਇੰਟਸ (ਐੱਲ. ਐੱਸ. ਜੀ.) ਨਾਲ ਹੋਵੇਗਾ। ਲੀਗ ਦਾ 15ਵਾਂ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।
ਆਰਸੀਬੀ ਦਾ ਇਸ ਸੀਜ਼ਨ ਦਾ ਇਹ ਚੌਥਾ ਮੈਚ ਹੋਵੇਗਾ। ਟੀਮ ਦੋ ਮੈਚ ਹਾਰ ਚੁੱਕੀ ਹੈ ਅਤੇ ਸਿਰਫ਼ ਇੱਕ ਮੈਚ ਹੀ ਜਿੱਤੀ ਹੈ। ਦੂਜੇ ਪਾਸੇ, ਇਹ ਐਲਐਸਜੀ ਦਾ ਸੀਜ਼ਨ ਦਾ ਤੀਜਾ ਮੈਚ ਹੋਵੇਗਾ, ਟੀਮ ਨੇ ਇਕ ਜਿੱਤਿਆ ਹੈ ਅਤੇ ਸਿਰਫ ਇਕ ਹਾਰਿਆ ਹੈ। ਅੰਕ ਸੂਚੀ ‘ਚ ਲਖਨਊ ਛੇਵੇਂ ਅਤੇ ਬੈਂਗਲੁਰੂ 9ਵੇਂ ਸਥਾਨ ‘ਤੇ ਹੈ।
ਦੋਵਾਂ ਟੀਮਾਂ ਵਿਚਾਲੇ ਆਈਪੀਐਲ ਵਿੱਚ ਹੁਣ ਤੱਕ ਕੁੱਲ 4 ਮੈਚ ਖੇਡੇ ਗਏ ਹਨ। ਆਰਸੀਬੀ ਨੇ 3 ਵਿੱਚ ਜਿੱਤ ਦਰਜ ਕੀਤੀ ਅਤੇ ਐਲਐਸਜੀ ਨੇ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ। ਟੀਮ ਨੂੰ ਪਿਛਲੇ ਸੀਜ਼ਨ ਵਿੱਚ ਬੰਗਲੁਰੂ ਵਿੱਚ ਵੀ ਇਹ ਇੱਕ ਜਿੱਤ ਮਿਲੀ ਸੀ, ਜਦੋਂ ਐਲਐਸਜੀ ਨੇ ਆਖਰੀ ਓਵਰ ‘ਚ ਰੋਮਾਂਚਕ ਮੈਚ ਇੱਕ ਵਿਕਟ ਨਾਲ ਜਿੱਤ ਲਿਆ ਸੀ।