ਲੁਧਿਆਣਾ, 2 ਅਪ੍ਰੈਲ 2024 – ਸਾਬਕਾ ਕਾਂਗਰਸੀ ਵਿਧਾਇਕ ਤਲਵਾੜ ਨੇ ਰਾਬਨੀਤ ਬਿੱਟੂ ਦੇ ਕਾਂਗਰਸ ਛੱਡ ਬੀਜੇਪੀ ‘ਚ ਚਲੇ ਜਾਨ ਤੋਂ ਬਾਅਦ ਕਿਹਾ ਹੀ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਕੀਤੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਕਿ ਉਹ ਆਪਣੇ ਆਖਰੀ ਸਾਹ ਤੱਕ ਪਾਰਟੀ ‘ਚ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਬੀਜੇਪੀ ‘ਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਸੀ ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ ਅਤੇ ਕਈ ਕੌਂਸਲਰ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਦਾਅਵਾ ਕਰਦਿਆਂ ਕਿਹਾ ਸੀ ਜਲਦੀ ਹੀ ਸਾਰਿਆਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਂਗੇ।
ਰਵਨੀਤ ਬਿੱਟੂ ਇਸ ਬਿਆਨ ‘ਤੇ ਇਨ੍ਹਾਂ ਦੇ ਬੇਹੱਦ ਕਰੀਬੀ ਸਾਬਕਾ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਆਪ ਦੇ ਕਈ ਲੀਡਰ ਅਤੇ ਕਾਂਗਰਸ ਦੇ ਵੀ ਕਈ ਆਗੂ ਹਨ, ਜੋ ਉਨ੍ਹਾਂ ਦੇ ਕਰੀਬੀ ਹਨ, ਹਰ ਕੋਈ ਉਨ੍ਹਾਂ ਦੇ ਸੰਪਰਕ ਵਿੱਚ ਹੈ, ਪਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਇਹ ਕਦੇ ਨਹੀਂ ਹੋ ਸਕਦਾ। ਸ਼ਹਿਰ ਵਿੱਚ ਕਾਂਗਰਸ ਮਜ਼ਬੂਤ ਸਥਿਤੀ ਵਿੱਚ ਹੈ। ਹਾਈਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ ਉਹ ਉਸ ਨਾਲ ਖੜ੍ਹੇ ਹਨ। ਸੰਜੇ ਤਲਵਾੜ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਕਾਂਗਰਸੀ ਵਰਕਰਾਂ ਅਤੇ ਲੀਡਰਸ਼ਿਪ ਨੇ ਉਨ੍ਹਾਂ ਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੱਤਾ ਹੈ ਪਰ ਉਨ੍ਹਾਂ ਨੇ ਧੋਖਾ ਦੇ ਕੇ ਕਾਂਗਰਸੀ ਵਰਕਰਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਬਿੱਟੂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਾਂਗਰਸੀ ਵਰਕਰਾਂ ਦੀ ਮਿਹਨਤ ਵਿੱਚ ਕਿਹੜੀ ਕਮੀ ਸੀ ਕਿ ਅੱਜ ਬਿੱਟੂ ਬੇਵਫ਼ਾ ਹੋ ਗਿਆ। ਵਰਕਰਾਂ ‘ਚ ਉਸ ਪ੍ਰਤੀ ਭਾਰੀ ਰੋਸ ਹੈ।
ਤਲਵਾੜ ਨੇ ਕਿਹਾ ਕਿ ਜਿਸ ਦਿਨ ਬਿੱਟੂ ਭਾਜਪਾ ‘ਚ ਸ਼ਾਮਲ ਹੋਇਆ ਉਸ ਦਿਨ ਦੀ ਦੁਪਹਿਰ ਨੂੰ ਬਿੱਟੂ ਨੇ ਖੁਦ ਹਰ ਹਲਕੇ ‘ਚ ਪ੍ਰੋਗਰਾਮ ਅਤੇ ਮੀਟਿੰਗਾਂ ਕਰਨ ਦੀ ਯੋਜਨਾ ਬਣਾਈ ਸੀ ਤਾਂ ਜੋ ਉਹ 30 ਦਿਨਾਂ ‘ਚ ਪੂਰੇ ਸ਼ਹਿਰ ਨੂੰ ਕਵਰ ਕਰ ਸਕੇ ਪਰ ਬਿੱਟੂ ਨੇ ਤੁਰੰਤ ਭਾਜਪਾ ‘ਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਸਿਮਰਜੀਤ ਬੈਂਸ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਂਗਰਸ ‘ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।