ਅੱਜ IPL ‘ਚ DC ਅਤੇ KKR ਵਿਚਾਲੇ ਹੋਵੇਗਾ ਮੁਕਾਬਲਾ

ਵਿਸ਼ਾਖਾਪਟਨਮ, 3 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ-2024 ਦੇ 16ਵੇਂ ਮੈਚ ਵਿੱਚ ਬੁੱਧਵਾਰ ਨੂੰ ਦਿੱਲੀ ਕੈਪੀਟਲਜ਼ (ਡੀ.ਸੀ.) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਵੇਗਾ। ਇਹ ਮੈਚ ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਜਦੋਂ ਕਿ ਟਾਸ 7 ਵਜੇ ਹੋਵੇਗਾ।

ਆਪਣੇ ਪਹਿਲੇ ਖ਼ਿਤਾਬ ਦਾ ਇੰਤਜ਼ਾਰ ਕਰ ਰਹੀ ਦਿੱਲੀ ਨੇ ਪਿਛਲੇ 3 ਆਈਪੀਐਲ ਮੈਚਾਂ ਵਿੱਚ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨੂੰ ਹਰਾਇਆ ਹੈ। ਕੋਲਕਾਤਾ ਦੀ ਦਿੱਲੀ ਖਿਲਾਫ ਆਖਰੀ ਜਿੱਤ 2021 ‘ਚ ਹੋਈ ਸੀ, ਇਸ ਤੋਂ ਬਾਅਦ ਦੋਵਾਂ ਵਿਚਾਲੇ ਤਿੰਨ ਮੈਚ ਖੇਡੇ ਗਏ, ਤਿੰਨਾਂ ‘ਚ ਕੋਲਕਾਤਾ ਹਾਰ ਗਿਆ ਸੀ।

ਆਈਪੀਐਲ ਵਿੱਚ ਦਿੱਲੀ ਅਤੇ ਕੋਲਕਾਤਾ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਦੋਵਾਂ ਵਿਚਾਲੇ ਹੁਣ ਤੱਕ ਕੁੱਲ 32 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਕੋਲਕਾਤਾ ਨੇ 16 ਅਤੇ ਦਿੱਲੀ ਨੇ 15 ਮੈਚ ਜਿੱਤੇ ਹਨ। ਦੋਵੇਂ ਟੀਮਾਂ ਵਿਸ਼ਾਖਾਪਟਨਮ ‘ਚ ਪਹਿਲੀ ਵਾਰ ਇਕ ਦੂਜੇ ਨਾਲ ਭਿੜਨਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਆਹ ‘ਚ ਡਾਂਸਰ ਤੇ ਨੌਜਵਾਨ ਵਿਚਾਲੇ ਵਿਵਾਦ ਮਾਮਲਾ: ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

ਕੇਜਰੀਵਾਲ ਦੀ ਗ੍ਰਿਫਤਾਰੀ ਮਾਮਲਾ: 7 ਅਪ੍ਰੈਲ ਨੂੰ ਦੇਸ਼ ਭਰ ‘ਚ ਰੱਖਿਆ ਜਾਵੇਗਾ ਸਮੂਹਿਕ ਵਰਤ: ਗੋਪਾਲ ਰਾਏ