ਸਰਹੱਦੀ ਪਿੰਡ ਦੇ ਕਿਸਾਨ ਦੀ ਸਤਲੁਜ ਦਰਿਆ ਡੁੱਬਣ ਨਾਲ ਹੋਈ ਮੌਤ

  • ਬੀਐਸਐਫ ਦੀਆਂ ਟੀਮਾਂ ਵੱਲੋਂ ਲੱਭਣ ਦੀ ਕੋਸ਼ਿਸ਼
  • ਪਰਿਵਾਰ ਨੇ ਪ੍ਰਸ਼ਾਸਨ ਤੋਂ ਕੀਤੀ ਮਦਦ ਦੀ ਗੁਹਾਰ

ਮਮਦੋਟ, 3 ਅਪ੍ਰੈਲ 2024 – ਇਸ ਵੇਲੇ ਦੀ ਵੱਡੀ ਖਬਰ ਬਲਾਕ ਮਮਦੋਟ ਦੇ ਸਰਦੀ ਪਿੰਡ ਦੋਨਾਂ ਤੈਲੂ ਮੱਲ ਤੋਂ ਆ ਰਹੀ ਹੈ ਜਿੱਥੇ ਕਿ ਕੰਡਿਆਲੀ ਤਾਰੋਂ ਦੇ ਗੇਟ ਨੰਬਰ 195/1 ਦੇ ਪਾਰ ਖੇਤੀ ਕਰਨ ਗਏ ਕਿਸਾਨ ਅਮਰੀਕ ਸਿੰਘ ਦੀ ਦਰਿਆਈ ਖੇਤਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਜਿਸ ਨੂੰ ਦੇਰ ਸ਼ਾਮ ਤੱਕ ਬੀਐਸਐਫ ਦੀਆਂ ਟੀਮਾਂ ਵੱਲੋਂ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫਲਤਾ ਨਹੀਂ ਮਿਲ ਸਕੀ।

ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਕਿਸਾਨ ਅਮਰੀਕ ਸਿੰਘ ਆਪਣੇ ਹੋਰ ਤਿੰਨ ਸਾਥੀਆਂ ਸਮੇਤ ਤਾਰੋ ਪਾਰ ਖੇਤੀ ਕਰਨ ਲਈ ਗਿਆ ਸੀ ਅਤੇ ਸ਼ਾਮ ਨੂੰ ਘਰ ਵਾਪਸੀ ਦੌਰਾਨ ਵਾਪਿਸ ਤਾਂ ਦਰਿਆ ਪਾਰ ਕਰਦੇ ਸਮੇਂ ਰੱਸੇ ਦਾ ਸਹਾਰਾ ਲਿਆ, ਜਿਸ ਦੌਰਾਨ ਰੱਸਾ ਅਚਾਨਕ ਟੁੱਟਣ ਕਾਰਨ ਅਮਰੀਕ ਸਿੰਘ ਡੁੱਬ ਗਿਆ ਅਤੇ ਦੂਜੇ ਸਾਥੀ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਤਿੰਨ ਵਿਅਕਤੀਆਂ ਨੇ ਆਪਣਾ ਬਚਾਅ ਕਰਕੇ ਬਾਹਰ ਨਿਕਲ ਆਏ ਇਹ ਘਟਨਾ ਦੇਰ ਸ਼ਾਮ ਸਾਢੇ ਚਾਰ ਵਜੇ ਦੀ ਦੱਸੀ ਜਾ ਰਹੀ ਹੈ ।

ਮੌਕੇ ਤੇ ਬੀਐਸਐਫ ਦੀਆਂ ਟੀਮਾਂ ਵੱਲੋਂ ਦਰਿਆ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਨੇ ਇਹ ਵੀ ਕਿਹਾ ਕਿ ਅਜੇ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਜਰੀਵਾਲ ਦੀ ਗ੍ਰਿਫਤਾਰੀ ਮਾਮਲਾ: 7 ਅਪ੍ਰੈਲ ਨੂੰ ਦੇਸ਼ ਭਰ ‘ਚ ਰੱਖਿਆ ਜਾਵੇਗਾ ਸਮੂਹਿਕ ਵਰਤ: ਗੋਪਾਲ ਰਾਏ

ਸਿੱਧੂ ਮੂਸੇਵਾਲਾ ਦਾ ਪਰਿਵਾਰ ਭਾਰਤੀ ਕਾਨੂੰਨ ਦੇ ਦਾਇਰੇ ਤੋਂ ਬਾਹਰ, ਨਹੀਂ ਹੋਵੇਗੀ ਕਾਰਵਾਈ