ਟਿਕਟ ਮਿਲਣ ਮਗਰੋਂ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਨਤਮਸਤਕ ਹੋਏ ਹੰਸ ਰਾਜ ਹੰਸ

ਫ਼ਰੀਦਕੋਟ 4 ਅਪ੍ਰੈਲ 2024 – ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਫਰੀਦਕੋਟ ਤੋਂ ਐਲਾਨੇ ਉਮੀਦਵਾਰ ਹੰਸਰਾਜ ਹੰਸ ਅੱਜ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ।

ਇਸ ਮੌਕੇ ਬਾਬਾ ਫ਼ਰੀਦ ਟਿੱਲਾ ਕਮੇਟੀ ਵੱਲੋਂ ਹੰਸਰਾਜ ਹੰਸ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਬਾਬਾ ਫ਼ਰੀਦ ਦੀ ਬਾਣੀ ਵੀ ਗਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਥੇ ਨਾ ਤਾਂ ਕਿਸੇ ਦਾ ਬੁਰਾ ਬੋਲਣ ਆਏ ਹਨ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨ ਆਏ ਹਨ। ਉਹ ਇੱਥੇ ਸਾਰਿਆਂ ਨੂੰ ਪਿਆਰ ਕਰਨ ਆਏ ਹਨ।

ਬਾਬਾ ਫ਼ਰੀਦ ਟਿੱਲਾ ਵਿਖੇ ਮੱਥਾ ਟੇਕਣ ਉਪਰੰਤ ਉਹ ਉਥੋਂ ਕੁਝ ਕਦਮਾਂ ਦੀ ਦੂਰੀ ‘ਤੇ ਸਥਿਤ ਦੇਵੀ ਦੁਆਰ ਮੰਦਿਰ ਵੀ ਪੁੱਜੇ, ਜਿੱਥੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਹੋਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਹੰਸਰਾਜ ਹੰਸ ਦੇ ਪ੍ਰਸੰਸਕ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਹਰਿਮੰਦਰ ਸਾਹਿਬ ਦੇ 22 ਹਜ਼ਾਰ ਸੇਵਾਦਾਰ ਬਿਨਾਂ ਵਰਦੀ ਦੇ ਨਹੀਂ ਆਉਣਗੇ ਨਜ਼ਰ, ਪਛਾਣ ਪੱਤਰ ਵੀ ਹੋਇਆ ਲਾਜ਼ਮੀ

ਪੰਚਾਇਤ ਨੂੰ ਮਿਲੀ ਕਰੋੜਾਂ ਦੀ ਗਰਾਂਟ ਵਿੱਚ ਘਪਲੇਬਾਜੀ ਦਾ ਮਾਮਲਾ: ਡੇਢ ਸਾਲ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਜਾਂਚ ਹੋਈ ਸ਼ੁਰੂ