ਮਾਲੇਰਕੋਟਲਾ 04 ਅਪ੍ਰੈਲ :2024 – ਐਸ.ਐਸ.ਪੀ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-28 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਸਰਫ ਪੁੱਤਰ ਰਮਜਾਨ ਵਾਸੀ ਪੱਕਾ ਦਰਵਾਜਾ ਜਮਾਲਪੁਰਾ ਦੇ ਘਰ ਵਿੱਚ ਤਮੰਨਾ ਜਿਊਲਰਜ ਨਾਮ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਵਿੱਚੋ ਨਾਮਲੂੰਮ ਵਿਅਕਤੀ/ਵਿਅਕਤੀਆ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸਰਫ ਉਕਤ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 27 ਮਿਤੀ 29.03.2024 ਅ/ਧ 457,380 ਹਿੰ:ਦੰ: ਥਾਣਾ ਸਿਟੀ-1 ਮਾਲੇਰਕੋਟਲਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਸਿਜਟਰ ਕੀਤਾ ਗਿਆ ਸੀ।
ਡਾ. ਸਿਮਰਤ ਕੌਰ (ਆਈ.ਪੀ.ਐਸ) ਨੇ ਹੋਰ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਉਪ ਕਪਤਾਨ ਪੁਲਿਸ, ਸਬ-ਡਵੀਜਨ ਮਾਲੇਰਕੋਟਲਾ ਸ. ਗੁਰਦੇਵ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਸ੍ਰੀ ਸਾਹਿਬ ਸਿੰਘ ਵੱਲੋਂ ਤਕਨੀਕੀ ਤੌਰ ਤੇ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ ਮਿਤੀ 01.04.2024 ਨੂੰ ਦੋਸੀ ਗੁਲਫਰਾਜ ਪੁੱਤਰ ਅਬਦੁੱਲ ਹਮੀਦ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸੀ ਪਾਸੋ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ) ਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ 411 ਹਿੰ:ਦੰ: ਦਾ ਵਾਧਾ ਕੀਤਾ ਗਿਆ ਹੈ। ਦੋਸੀ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਜਿਹੀਆ ਹੋਰ ਵਾਰਦਾਤਾ ਕਰਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸੀ:- ਗੁਲਫਰਾਜ ਪੁੱਤਰ ਅਬਦੁੱਲ ਹਮੀਦ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ
ਬ੍ਰਾਮਦਗੀ:- 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ)