IPL: ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ, ਛੇਵੀਂ ਵਾਰ 200+ ਦਾ ਸਕੋਰ ਕੀਤਾ ਚੇਜ

ਗੁਜਰਾਤ, 5 ਅਪ੍ਰੈਲ 2024 – ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਕ ਰੋਮਾਂਚਕ ਮੈਚ ‘ਚ ਵੀਰਵਾਰ ਨੂੰ ਗੁਜਰਾਤ ਟਾਈਟਨਸ ਨੂੰ ਹਰਾ ਦਿੱਤਾ ਹੈ। ਵੀਰਵਾਰ ਨੂੰ ਅਹਿਮਦਾਬਾਦ ‘ਚ ਟਾਇਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 199 ਦੌੜਾਂ ਬਣਾਈਆਂ। ਪੰਜਾਬ ਨੇ 19.5 ਓਵਰਾਂ ਵਿੱਚ 7 ​​ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਪੰਜਾਬ ਕਿੰਗਜ਼ (PBKS) ਨੇ ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਦੇ ਮੈਚ ਨੰਬਰ 17 ਵਿੱਚ ਆਖਰੀ ਓਵਰ ਵਿੱਚ ਗੁਜਰਾਤ ਟਾਈਟਨਸ ਤੋਂ ਜਿੱਤ ਖੋਹ ਲਈ। ਪੰਜਾਬ ਨੇ IPL ਦਾ ਇਹ ਰੋਮਾਂਚਕ ਮੈਚ 1 ਗੇਂਦ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਜਿੱਤ ਲਿਆ। ਹਾਲਾਂਕਿ ਪੰਜਾਬ ਦੀ ਜਿੱਤ ਦਾ ਸਭ ਤੋਂ ਵੱਡਾ ਹੀਰੋ 32 ਸਾਲਾ ਸ਼ਸ਼ਾਂਕ ਸਿੰਘ ਰਿਹਾ। ਸ਼ਸ਼ਾਂਕ ਨੇ 29 ਗੇਂਦਾਂ ‘ਤੇ 61 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਅਤੇ ਮੈਚ ਦਾ ਰੁਖ ਹੀ ਬਦਲ ਦਿੱਤਾ। ਸ਼ਸ਼ਾਂਕ ਨੇ ਆਸ਼ੂਤੋਸ਼ ਸ਼ਰਮਾ ਨਾਲ 43 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।

4 ਅਪ੍ਰੈਲ ਨੂੰ ਗੁਜਰਾਤ ਦੇ ਖਿਲਾਫ ਪੰਜਾਬ ਲਈ ਮੈਚ ਵਿਨਰ ਬਣੇ ਸ਼ਸ਼ਾਂਕ ਲਈ ਜਦ ਦਸੰਬਰ 2023 ਵਿੱਚ ਆਈਪੀਐਲ 2024 ਲਈ ਮਿੰਨੀ ਨਿਲਾਮੀ ਦੁਬਈ ਵਿੱਚ ਹੋਈ ਸੀ। ਪੰਜਾਬ ਕਿੰਗਜ਼ ਨੇ ਅਨਕੈਪਡ ਸ਼ਸ਼ਾਂਕ ਸਿੰਘ ਨੂੰ 20 ਲੱਖ ਰੁਪਏ ਵਿੱਚ ਸ਼ਾਮਲ ਕੀਤਾ ਸੀ।

ਪਰ ਇਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਕਿ ਪ੍ਰੀਤੀ ਜ਼ਿੰਟਾ ਦੀ ਟੀਮ ਨੇ ਉਨ੍ਹਾਂ ਨੂੰ ‘ਗਲਤੀ’ ਕਰਕੇ ਖਰੀਦ ਲਿਆ ਸੀ। ਹਾਲਾਂਕਿ ਬਾਅਦ ‘ਚ ਸਪੱਸ਼ਟ ਕੀਤਾ ਗਿਆ ਕਿ ਅਜਿਹਾ ਕੁਝ ਨਹੀਂ ਸੀ। ਹਾਲਾਂਕਿ ਇਹ ਉਹੀ ਸ਼ਸ਼ਾਂਕ ਸਿੰਘ ਹੈ, ਜਿਸ ਨੂੰ ਪੰਜਾਬ ਕਿੰਗਜ਼ ਟੀਮ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੇ ਗਲਤੀ ਨਾਲ ਖਰੀਦਿਆ ਸੀ। ਕੁੱਲ ਮਿਲਾ ਕੇ ਸ਼ਸ਼ਾਂਕ ਨੂੰ ਨਿਲਾਮੀ ਵਿੱਚ ਖਰੀਦ ਕੇ ਇੱਕ ਤਰ੍ਹਾਂ ਨਾਲ ਬੇਇੱਜ਼ਤ ਕੀਤਾ ਗਿਆ ਸੀ, ਹੁਣ ਉਸੇ ਸ਼ਸ਼ਾਂਕ ਨੇ ਪੰਜਾਬ ਦੀ ਇੱਜ਼ਤ ਬਚਾਈ ਹੈ।

ਸ਼ਸ਼ਾਂਕ ਨੇ ਅਹਿਮਦਾਬਾਦ ‘ਚ ਖੇਡੇ ਗਏ ਮੈਚ ‘ਚ 61 ਦੌੜਾਂ ਦੀ ਆਪਣੀ ਪਾਰੀ ਦੌਰਾਨ 6 ਚੌਕੇ ਅਤੇ 4 ਛੱਕੇ ਲਗਾਏ। ਸ਼ਸ਼ਾਂਕ ਨੇ ਪ੍ਰਭਾਵੀ ਖਿਡਾਰੀ ਆਸ਼ੂਤੋਸ਼ ਸ਼ਰਮਾ ਨਾਲ ਮਿਲ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਗੁਜਰਾਤ ਦੇ ਜਬਾੜੇ ਤੋਂ ਮੈਚ ਖੋਹ ਲਿਆ। ਇਸ ਤਰ੍ਹਾਂ ਪੰਜਾਬ 4 ‘ਚੋਂ 2 ਮੈਚ ਜਿੱਤ ਕੇ IPL ਅੰਕ ਸੂਚੀ ‘ਚ ਵੀ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। 25 ਸਾਲਾ ਆਸ਼ੂਤੋਸ਼ ਵੀ ਸ਼ਸ਼ਾਂਕ ਵਾਂਗ ਅਨਕੈਪਡ ਖਿਡਾਰੀ ਹੈ।

ਮੈਚ ‘ਚ ਪੰਜਾਬ ਦੇ ਕਪਤਾਨ ਸ਼ਿਖਰ ਧਵਨ IPL ‘ਚ ਰਿਕਾਰਡ 40ਵੀਂ ਵਾਰ ਬੋਲਡ ਹੋਏ। ਉਥੇ ਹੀ ਸਾਈ ਸੁਦਰਸ਼ਨ 17 ਪਾਰੀਆਂ ਤੋਂ ਬਾਅਦ ਲੀਗ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਹਨ। ਗੁਜਰਾਤ ਦੇ ਫੀਲਡਰਾਂ ਨੇ ਅਹਿਮ ਪਲਾਂ ‘ਤੇ ਕੈਚ ਛੱਡੇ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ ਅਤੇ ਟੀਮ ਮੈਚ ਹਾਰ ਗਈ। ਰਿਧੀਮਾਨ ਸਾਹਾ ਡੀਆਰਐਸ ਲੈਣ ਕਾਰਨ ਨਾਟ ਆਊਟ ਰਹੇ ਪਰ ਉਹ ਇਸ ਦਾ ਜ਼ਿਆਦਾ ਫਾਇਦਾ ਨਹੀਂ ਉਠਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, BSF ਅਤੇ ਕੇਂਦਰੀ ਏਜੰਸੀਆਂ ਤਾਲਮੇਲ ਨੂੰ ਹੋਰ ਮਜਬੂਤ ਕਰਨ – ਸਪੈਸ਼ਲ ਡੀਜੀਪੀ

‘ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿ ‘ਚ ਚੁਣ-ਚੁਣ ਅੱਤਵਾਦੀਆਂ ਨੂੰ ਰਿਹਾ ਹੈ ਮਾਰ’, ਅੰਤਰਰਾਸ਼ਟਰੀ ਮੀਡੀਆ ‘ਚ ਦਾਅਵਾ