ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਲੀਗਲ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ

ਚੰਡੀਗੜ੍ਹ, 5 ਅਪ੍ਰੈਲ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸਲਾਹ ਮਸ਼ਵਰਾ ਕਰ ਕੇ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ ਕੀਤਾ ਹੈ ਅਤੇ ਨਾਲ ਹੀ ਸਕੱਤਰ ਜਨਰਲ ਤੇ ਪੰਜ ਸੀਨੀਅਰ ਮੀਤ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਹੈ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਗਿਆ ਕਿ ਸਲਾਹਕਾਰ ਬੋਰਡ ਵਿਚ ਪ੍ਰਮੁੱਖ ਵਕੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਵਿਚ ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਪਰਮਜੀਤ ਸਿੰਘ ਥਿਆੜਾ, ਪਰਮਜੀਤ ਸਿੰਘ ਬਰਾੜ, ਅਮਰਦੀਪ ਸਿੰਘ ਧਾਰਨੀ, ਭਗਵੰਤ ਸਿੰਘ ਸਿਆਲਕਾ, ਅਵਤਾਰ ਸਿੰਘ ਕਲੇਰ, ਕਰਮਪਾਲ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਸੂਰਜਪਾਲ ਸਿੰਘ, ਗੁਰਵਿੰਦਰ ਸਿੰਘ ਸਰਾਂ, ਗਗਨਦੀਪ ਸਿੰਘ ਖੰਡੇਬਾਦ, ਸਿਮਰਨ ਸਿੰਘ ਚੰਦੂਮਾਜਰਾ ਅਤੇ ਪਰਮਬੀਰ ਸਿੰਘ ਸਨੀ ਸ਼ਾਮਲ ਹਨ।
ਐਡਵੋਕੇਟ ਜਸਪ੍ਰੀਤ ਸਿੰਘ ਬਰਾੜ ਨੂੰ ਲੀਗਲ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਐਡਵੋਕੇਟ ਗੁਰਵੀਰ ਸਿੰਘ ਸਿੱਧੂ, ਪਰਮਪ੍ਰੀਤ ਸਿੰਘ ਪਾਲ, ਜਸਦੇਵ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਸਾਂਪਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕਸਭਾ ਚੋਣ ਦੌਰਾਨ ਨਾਜਾਇਜ਼ ਸ਼ਰਾਬ ਦੀ ਤਸਕਰੀ ‘ਤੇ ਰਹੇਗੀ ਸਖਤ ਨਜ਼ਰ, ਠੇਕਿਆਂ ਦਾ ਰਿਕਾਰਡ ਜਾਂਚਣ ਦੇ ਹੁਕਮ

ਮਨੁੱਖਤਾ ਹੋਈ ਸ਼ਰਮਸਾਰ: ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੁੜੀ ਵਾਲਿਆਂ ਕੀਤਾ ਨਿਵਸਤਰ