ਅੱਜ IPL ਵਿੱਚ ਰਾਜਸਥਾਨ ਦਾ ਬੈਂਗਲੁਰੂ ਨਾਲ ਹੋਵੇਗਾ ਮੁਕਾਬਲਾ

ਜੈਪੁਰ, 6 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਦਾ 19ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ (RR) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਰਾਜਸਥਾਨ ਨੇ ਇਸ ਸੀਜ਼ਨ ਦੇ ਤਿੰਨੋਂ ਮੈਚ ਜਿੱਤੇ ਹਨ। ਦੂਜੇ ਪਾਸੇ ਬੈਂਗਲੁਰੂ ਨੇ 4 ‘ਚੋਂ 3 ਮੈਚ ਹਾਰੇ ਹਨ। IPL ਵਿੱਚ ਰਾਜਸਥਾਨ ਅਤੇ ਬੈਂਗਲੁਰੂ ਵਿਚਾਲੇ 30 ਮੈਚ ਖੇਡੇ ਗਏ। ਰਾਜਸਥਾਨ ਨੇ 12 ਅਤੇ ਬੈਂਗਲੁਰੂ ਨੇ 15 ਵਿੱਚ ਜਿੱਤ ਦਰਜ ਕੀਤੀ। ਦੋਵਾਂ ਵਿਚਾਲੇ 3 ਮੈਚ ਵੀ ਨਿਰਣਾਇਕ ਰਹੇ। ਦੋਵਾਂ ਟੀਮਾਂ ਵਿਚਾਲੇ ਜੈਪੁਰ ‘ਚ 8 ਮੈਚ ਖੇਡੇ ਗਏ, ਦੋਵਾਂ ਨੇ 4-4 ਨਾਲ ਜਿੱਤ ਦਰਜ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘The Guardian’ ਰਿਪੋਰਟ ਮਾਮਲਾ: ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦੇਵਾਂਗੇ ਢੁੱਕਵਾਂ ਜਵਾਬ – ਰਾਜਨਾਥ ਸਿੰਘ

ਸੜਕ ਹਾਦਸੇ ’ਚ ACP ਤੇ ਗੰਨਮੈਨ ਦੀ ਮੌਤ