ਸੜਕ ਹਾਦਸੇ ’ਚ ACP ਤੇ ਗੰਨਮੈਨ ਦੀ ਮੌਤ

  • ਸਕਾਰਪੀਓ ਅਤੇ ਫਾਰਚੂਨਰ ‘ਚ ਹੋਈ ਜ਼ਬਰਦਸਤ ਟੱਕਰ

ਸਮਰਾਲਾ, 6 ਅਪ੍ਰੈਲ 2024 – ਲੁਧਿਆਣਾ ਦੇ ਸਮਰਾਲਾ ਨੇੜੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ‘ਤੇ ਬੀਤੀ ਰਾਤ 1 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਹੇ ਏਸੀਪੀ ਅਤੇ ਉਸ ਦੇ ਗੰਨਮੈਨ ਦੀ ਇਸ ਸੜਕ ਹਾਦਸੇ ‘ਚ ਮੌਤ ਹੋ ਗਈ। ਜਦਕਿ ਇੱਕ ਡਰਾਈਵਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੈ। ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਸਿੰਘ ਅਤੇ ਗੰਨਮੈਨ ਦੀ ਪਛਾਣ ਪਰਮਜੋਤ ਸਿੰਘ ਵਜੋਂ ਹੋਈ ਹੈ।

ਹਾਦਸੇ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਲੁਧਿਆਣਾ ਤੋਂ ਪਹਿਲਾਂ ਸੰਗਰੂਰ ਵਿੱਚ ਤਾਇਨਾਤ ਸੀ। ਸੰਦੀਪ 2016 ਬੈਚ ਦਾ ਪੀਪੀਐਸ ਅਧਿਕਾਰੀ ਸੀ।

ਦੋਵਾਂ ਕਾਰਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਡਿਵਾਈਡਰ ਨਾਲ ਟਕਰਾ ਗਈਆਂ। ਜਿਸ ਕਾਰ ‘ਚ ਏ.ਸੀ.ਪੀ ਸੰਦੀਪ ਸਵਾਰ ਸਨ, ਉਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਅਤੇ ਗੰਨਮੈਨ ਸਮੇਤ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ IPL ਵਿੱਚ ਰਾਜਸਥਾਨ ਦਾ ਬੈਂਗਲੁਰੂ ਨਾਲ ਹੋਵੇਗਾ ਮੁਕਾਬਲਾ

ਸਿਮਰਜੀਤ ਬੈਂਸ ਅੱਜ ਕਾਂਗਰਸ ‘ਚ ਹੋ ਸਕਦੇ ਹਨ ਸ਼ਾਮਿਲ !