ਚੰਡੀਗੜ੍ਹ, 6 ਅਪ੍ਰੈਲ 2024 – ‘ਆਪ’ ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਅਸੀਂ ਦੇਸ਼ ‘ਚ ਲੋਕਤੰਤਰ ਨੂੰ ਬਚਾਉਣ ਲਈ ਵੱਡੀ ਲੜਾਈ ਲੜ ਰਹੇ ਹਾਂ, ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਨੂੰ ਖਤਮ ਕਰ ਰਹੀ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਬੀ.ਜੇ.ਪੀ. ਸਰਕਾਰ ‘ਆਪ’ ਦੇ ਆਗੂਆਂ ‘ਤੇ ਸ਼ਿਕੰਜਾ ਕੱਸ ਰਹੀ ਹੈ ਕਿਉਂਕਿ ‘ਆਪ’ ਪਾਰਟੀ ਦੇਸ਼ ‘ਚ ਉਨ੍ਹਾਂ ਨੂੰ ਵੱਡੀ ਚੁਣੌਤੀ ਦੇ ਰਹੀ ਹੈ, ਇਸੇ ਲਈ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਸਤਿੰਦਰ ਜੈਨ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜਿਆ ਗਿਆ ਤਾਂ ਜੋ ‘ਆਪ’ ਪਾਰਟੀ ਵੱਲੋਂ ਲੜਾਈ ਨਾ ਲੜ ਸਕੇ। ਸੰਜੇ ਸਿੰਘ ਨੂੰ ਵੀ ਜੇਲ੍ਹ ਭੇਜ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਹੁਣ ਜ਼ਮਾਨਤ ‘ਤੇ ਬਾਹਰ ਹਨ।
ਦਿਨੇਸ਼ ਚੱਡਾ ਨੇ ਕਿਹਾ ਕਿ ਈ.ਡੀ., ਸੀ.ਬੀ.ਆਈ ਵਰਗੀਆਂ ਏਜੰਸੀਆਂ ਤੋਂ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਭਾਜਪਾ ‘ਆਪ’ ਨੂੰ ਇੱਕ ਵੱਡਾ ਖ਼ਤਰਾ ਸਮਝ ਰਹੀ ਹੈ, ਇਸੇ ਲਈ ਇਸ ਨੂੰ ਬਿਨਾਂ ਕਿਸੇ ਰਿਕਵਰੀ ਅਤੇ ਬਿਨਾਂ ਪੈਸੇ ਦੇ ਘੋਟਾਲਾ ਕਿਹਾ ਜਾ ਰਿਹਾ ਹੈ, ਨਾ ਪੈਸੇ ਦੀ ਜਾਂ ਜਾਇਦਾਦ ਦੀ ਰਿਕਵਰੀ ਹੋ ਰਹੀ ਹੈ ਪਰ ਉਹ ਚੋਣ ਪ੍ਰਚਾਰ ਤੋਂ ਪਰੇਸ਼ਾਨ ਹਨ। ਇਹ ਲੋਕ ਇਹ ਭੁੱਲ ਗਏ ਹਨ ਕਿ ਇਹ ਦੇਸ਼ ਵਿੱਚ ਲੋਕਤੰਤਰ ਹੈ ਅਤੇ ਇਹ ਇੱਕ ਅਜਿਹੀ ਪਾਰਟੀ ਹੈ ਜੋ ਇੱਕ ਅੰਦੋਲਨ ਵਿੱਚੋਂ ਨਿਕਲੀ ਹੈ, ਜਿਸ ਵਿੱਚ ਜੇਕਰ ਇੱਕ ਕੇਜਰੀਵਾਲ ਜੇਲ੍ਹ ਜਾਂਦਾ ਹੈ ਤਾਂ ਹੋਰ ਵੀ ਕੇਜਰੀਵਾਲ ਪੈਦਾ ਹੋਣਗੇ।
ਚੱਡਾ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ 7 ਅਪ੍ਰੈਲ ਨੂੰ ‘ਆਪ’ ਪਾਰਟੀ ਦੇ ਵਲੰਟੀਅਰ ਪੰਜਾਬੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਤੇ ਖਟਕੜ ਕਲਾਂ ਵਿਖੇ ਵੀ ਇੱਕ ਰੋਜ਼ਾ ਵਰਤ ਰੱਖਣਗੇ, ਜਿਸ ‘ਚ ਵਿਧਾਇਕ ਭਾਗ ਲੈਣਗੇ ਅਤੇ ਸੀ.ਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।
ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਭਗਤ ਸਿੰਘ ਨੇ ਜਿੱਥੇ ਲੋਕਤੰਤਰ ਨੂੰ ਬਚਾਇਆ ਉੱਥੇ ਸ਼ਹੀਦ ਹੋਏ, ਹੁਣ ਸਾਡੀ ਵਾਰੀ ਹੈ, ਕੱਲ੍ਹ ਨੂੰ ਕੋਈ ਵੀ ਚੋਣਾਂ ਵਿੱਚ ਨਹੀਂ ਖੜ੍ਹਾ ਹੋਵੇਗਾ ਜੇਕਰ ਭਾਜਪਾ ਦੀ ਜਾਤੀ ਤਾਨਾਸ਼ਾਹੀ ਚੱਲਦੀ ਰਹੀ, ਹੁਣ ਇਸਨੂੰ ਰੋਕਣਾ ਪਵੇਗਾ।
ਬੱਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਿਧਾਇਕ ਸਾਥੀ ਇੱਕ ਦਿਨ ਦਾ ਭੋਜਨ ਤਿਆਗ ਕੇ ਵਰਤ ਰੱਖ ਰਹੇ ਹਨ ਕਿਉਂਕਿ ਇਹ ਇੱਕ ਸਲੀਕੇਦਾਰ ਆਦਮੀ ਦਾ ਹਥਿਆਰ ਹੈ ਅਤੇ ਜੇਕਰ ਦੇਖੀਏ ਤਾਂ ਸਿਸਟਮ ਸਾਡਾ ਹੈ ਇਸ ਲਈ ਕੋਈ ਰਾਹ ਨਹੀਂ ਰੋਕਿਆ ਜਾ ਰਿਹਾ। ਸਗੋਂ ਆਪਣੇ ਸਰੀਰ ਨੂੰ ਤੰਗ ਕਰ ਕੇ ਲੜਨਗੇ।
ਬਾਦਲ ਨੇ ਕਿਹਾ ਕਿ ਮੋਦੀ ਦੀ ਸੋਚ ਬਹੁਤ ਮਾੜੀ ਹੈ ਅਤੇ ਉਹ ਕਿਸਾਨਾਂ ‘ਤੇ ਟੈਕਸ ਲਗਾ ਕੇ ਜੰਮੂ ਵਾਂਗ ਪੰਜਾਬ ਦੀ ਆਜ਼ਾਦੀ ਖੋਹ ਸਕਦਾ ਹੈ।