ਗੁਰਦਾਸਪੁਰ, 6 ਅਪ੍ਰੈਲ 2024 – ਬਟਾਲਾ ‘ਚ ਅਗਰਵਾਲ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਚ ਸ਼੍ਰੋਮਣੀ ਅਕਾਲੀ ਦਲ ਨੇਤਾ ਅਨਿਲ ਜੋਸ਼ੀ ,ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਦੇ ਇੰਚਾਰਜ ਨਰੇਸ਼ ਮਹਾਜਨ ਅਤੇ ਹੋਰਨਾਂ ਅਕਾਲੀ ਦਲ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਅਗਰਵਾਲ ਸਮਾਜ ਵਲੋ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾ ਚ ਸਮਰਥਨ ਦੇਣ ਦਾ ਇਹਨਾਂ ਨੇਤਾਵਾਂ ਨੂੰ ਅਸ਼ਵਾਸ਼ਨ ਵੀ ਦਿੱਤਾ ਗਿਆ।
ਉਥੇ ਹੀ ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਭਾਵੇ ਪਾਰਟੀ ਵੱਲੋਂ ਉਮੀਦਵਾਰ ਐਲਾਨ ਨਹੀਂ ਕਿਤੇ ਗਏ ਲੇਕਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋ ਲਗਾਤਾਰ ਲੋਕਾਂ ਚ ਜਾਕੇ ਪਾਰਟੀ ਲਈ ਲਾਮਬੰਦ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਚਲਾ ਰਹੇ ਹਨ ਉਥੇ ਹੀ ਅਕਾਲੀ ਦਲ ਦਾ ਹਾਰ ਨੇਤਾ ਅਤੇ ਵਰਕਰ ਲੋਕਾਂ ਚ ਹੈ ਉਥੇ ਹੀ ਉਹਨਾਂ ਇਹ ਦਾਅਵਾ ਕੀਤਾ ਕਿ ਪੰਜਾਬ ਦੀ ਇਸ ਚੋਣ ‘ਚ ਚਾਰ ਕੋਨੇ ਮੁਕਾਬਲਾ ਹੈ ਅਤੇ ਇਸ ਨਾਲ ਸਭ ਤੋ ਵੱਧ ਲਾਭ ਅਕਾਲੀ ਦਲ ਦਾ ਹੋਵੇਗਾ।
ਉਥੇ ਹੀ ਅਨਿਲ ਜੋਸ਼ੀ ਚੋਣ ਕਿੱਥੋ ਲੜਨ ਜਾ ਰਹੇ ਹਨ ਦੇ ਸਵਾਲ ਦਾ ਜਵਾਬ ਦੇਂਦੇ ਅਨਿਲ ਜੋਸ਼ੀ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੇ ਜਿਸ ਹਲਕੇ ‘ਚ ਮੌਕਾ ਦੇਵੇਗੀ ਉਹ ਉਥੋ ਚੋਣ ਲੜਨ ਲਈ ਤਿਆਰ ਹਨ ਭਾਵੇਂ ਉਹ ਅੰਮ੍ਰਿਤਸਰ ਤੋ ਚੋਣ ਲੜਨ ਲਈ ਕਹਿਣ। ਉਥੇ ਹੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਤੋਂ ਪਹਿਲਾਂ ਵੀ ਹੈਲੀਕਾਪਟਰ ਰਾਹੀਂ ਭਾਜਪਾ ਦੇ ਉਮੀਦਵਾਰ ਆਉਂਦੇ ਰਹੇ ਹਨ ਅਤੇ ਹਾਰ ਕੇ ਵੀ ਮੰਤਰੀ ਬਣੇ, ਲੇਕਿਨ ਅੰਮ੍ਰਿਤਸਰ ਲਈ ਕੁਝ ਨਹੀਂ ਕੀਤਾ ਅਤੇ ਪਹਿਲਾਂ ਵੀ ਹਾਰ ਮਿਲੀ ਸੀ ਹੁਣ ਵੀ ਬੁਰੀ ਹਾਰ ਮਿਲੇਗੀ। ਉਥੇ ਹੀ ਨਰੇਸ਼ ਮਹਾਜਨ ਦਾ ਕਹਿਣਾ ਸੀ ਕਿ ਉਹਨਾਂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੱਖ ਵੱਖ ਸਮੁਦਾਇ ਦੇ ਲੋਕਾਂ ਦਾ ਸਮਰਥਨ ਲਗਾਤਾਰ ਮਿਲ ਰਿਹਾ ਹੈ ਅਤੇ ਹਰ ਕੋਈ ਇਸ ਚੋਣਾਂ ਚ ਅਕਾਲੀ ਦਲ ਨੂੰ ਪੂਰਨ ਸਮਰਥਨ ਦੇਵੇਗਾ ।