ਸੀ.ਆਈ.ਏ ਸਟਾਫ ਮਲੇਰਕੋਟਲਾ ਵੱਲੋਂ ਔਰਤ ਸਣੇ 2 ਜਣੇ ਚਿੱਟੇ ਸਮੇਤ ਗ੍ਰਿਫ਼ਤਾਰ 

ਮਲੇਰਕੋਟਲਾ, 6 ਅਪ੍ਰੈਲ 2024 ਨਸ਼ਿਆਂ ਦੇ ਸੌਦਾਗਰਾਂ ਵਿਰੁੱਧ  ਆਪ੍ਰੇਸ਼ਨਾਂ ਨੂੰ ਅੱਗੇ ਵਧਾਉਂਦੇ ਹੋਏ, ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸਿਮਰਤ ਕੌਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਮੋਹਾਰਾਣਾ ਵੱਲੋਂ ਇੱਕ ਔਰਤ ਅਤੇ ਮਰਦ ਨੂੰ 25 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੀ.ਆਈ.ਏ ਸਟਾਫ ਮੋਹਰਣਾ ਦੇ ਸਬ-ਇੰਸਪੈਕਟਰ ਪਰਮਦੀਨ ਖ਼ਾਨ ਨੇ ਦੱਸਿਆ ਕਿ ਉਹ ਮਾਹੋਰਾਣਾ ਬੱਸ ਅੱਡੇ ‘ਤੇ ਮੌਜੂਦ ਸਨ ਤਾਂ ਮਾਹੋਰਾਣਾ ਵਿਖੇ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਮਿਲੀ ਇਤਲਾਹ ‘ਤੇ ਨਾਕਾਬੰਦੀ ਦੌਰਾਨ ਚੌਰਸਤਾ ਨੇੜੇ ਨਾਰੀਕੇ ਕਲਾਂ ਤੋਂ ਬਰਾਮਦ ਨੱਕਾਬੰਦੀ ਦੌਰਾਨ ਬੱਸ ਸਟੈਂਡ ਤੋਂ  ਲਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਦਲਵਾਰਾ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਅਤੇ ਰਾਣੀ ਉਰਫ਼ ਸੋਨਾ ਪਤਨੀ ਲੇਟ ਰਾਜਵਿੰਦਰ ਸਿੰਘ ਵਾਸੀ ਪਿੰਡ ਬਾਗੜੀਆਂ ਨੂੰ ਮੌਕੇ ਪਰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 25 ਗ੍ਰਾਮ ਚਿੱਟਾ/ਹੈਰੋਇਨ ਅਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕਰਦਿਆਂ ਮੁਕੱਦਮਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿਨ ਦਿਹਾੜੇ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਬਟਾਲਾ ਚ ਸੁਨਿਆਰੇ ਨੂੰ ਬਣਾਇਆ ਆਪਣਾ ਨਿਸ਼ਾਨਾ, 13 ਤੋਲੇ ਸੋਨਾ ਲੈਕੇ ਹੋਏ ਫਰਾਰ

ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਲਈ ਪੱਬਾਂ ਭਾਰ: ਅਕਾਲੀ ਦਲ