ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਹੁਣ ਪੰਜਾਬ ਬਚਾਓ ਯਾਤਰਾ ਦਾ ਬਿਕਰਮ ਮਜੀਠੀਆ ਸੰਭਾਲਣਗੇ ਚਾਰਜ

ਚੰਡੀਗੜ੍ਹ, 9 ਅਪ੍ਰੈਲ 2024 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਅਤੇ ਲੋਕਾਂ ਨੂੰ ਮਿਲਣ ‘ਚ ਰੁੱਝੇ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਥੋੜ੍ਹਾ ਜਿਹਾ ਵਿਗਾੜ ਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ।

ਪੰਜਾਬ ਬਚਾਓ ਯਾਤਰਾ ਅੱਜ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ। ਪਰ ਹੁਣ ਇਸ ਯਾਤਰਾ ਦੀ ਅਗਵਾਈ ਬਿਕਰਮ ਮਜੀਠੀਆ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਸੁਖਬੀਰ ਬਾਦਲ ਨੂੰ ਦਸਤ ਲੱਗ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਲਈ ਅੱਜ ਯਾਤਰਾ ‘ਚ ਹਿੱਸਾ ਲੈਣਾ ਮੁਸ਼ਕਿਲ ਹੋ ਗਿਆ ਹੈ। ਜਲਦ ਹੀ ਉਹ ਸਿਹਤਮੰਦ ਹੋ ਕੇ ਮੁੜ ਯਾਤਰਾ ‘ਚ ਹੋਣਗੇ ਸ਼ਾਮਿਲ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਦੀ ਪਾਰਕ ‘ਚੋਂ ਮਿਲੀ ਜਲੀ ਹੋਈ ਹਾਲਤ ‘ਚ ਲੜਕੀ: PGI ਰੈਫਰ, ਹਾਲਤ ਗੰਭੀਰ

ਕਿਸਾਨ ਭਲਕੇ ਸ਼ੰਭੂ ਬਾਰਡਰ ‘ਤੇ ਰੇਲਾਂ ਨਹੀਂ ਰੋਕਣਗੇ: ਸਰਕਾਰ ਨਾਲ ਗੱਲਬਾਤ ਤੋਂ ਬਾਅਦ ਲਿਆ ਫੈਸਲਾ