ਹਰਿਆਣਾ ‘ਚ ਪਲਟੀ ਸਕੂਲ ਬੱਸ, 6 ਬੱਚਿਆਂ ਦੀ ਮੌਤ

ਚੰਡੀਗੜ੍ਹ, 11 ਅਪ੍ਰੈਲ 2024 – ਹਰਿਆਣਾ ਦੇ ਮਹਿੰਦਰਗੜ੍ਹ ‘ਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ‘ਚ 6 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇੱਥੇ ਵੀਰਵਾਰ ਸਵੇਰੇ ਇੱਕ ਸਕੂਲੀ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਵਿੱਚ ਕਰੀਬ 35 ਤੋਂ 40 ਬੱਚੇ ਸਵਾਰ ਸਨ।

ਹਾਦਸੇ ਤੋਂ ਬਾਅਦ ਇਨ੍ਹਾਂ ‘ਚੋਂ 6 ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਸੀ ਪਰ ਉਦੋਂ ਤੱਕ 5 ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਛੇ ਬੱਚਿਆਂ ਵਿੱਚੋਂ ਇੱਕ ਹੋਰ ਬਚਾ ਵੀ ਗੰਭੀਰ ਜ਼ਖ਼ਮੀ ਸੀ ਅਤੇ ਉਸ ਨੂੰ ਇਲਾਜ ਦੌਰਾਨ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ 6ਵੇਂ ਬੱਚੇ ਦੀ ਵੀ ਮੌਤ ਹੋ ਗਈ।

ਪੁਲਸ ਮੁਤਾਬਕ ਇਹ ਹਾਦਸਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਕਸਬੇ ‘ਚ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਈ ਬੱਸ ਇੱਕ ਨਿੱਜੀ ਸਕੂਲ ਦੀ ਸੀ। ਇਸ ਹਾਦਸੇ ‘ਚ ਕਰੀਬ 15 ਬੱਚੇ ਜ਼ਖਮੀ ਹੋਏ ਹਨ। ਇਹ ਹਾਦਸਾ ਕਨੀਬਾ-ਦਾਦਰੀ ਰੋਡ ‘ਤੇ ਕਨੀਬਾ ਕਸਬੇ ਨੇੜੇ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬੱਸ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ। ਕੁਝ ਸਮੇਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ।

ਜਾਣਕਾਰੀ ਮੁਤਾਬਕ ਇਹ ਬੱਸ ਪ੍ਰਾਈਵੇਟ ਸਕੂਲ ਜੀਐਲ ਪਬਲਿਕ ਸਕੂਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਸਕੂਲ ਵਿੱਚ ਸਮਾਗਮ ਚੱਲ ਰਿਹਾ ਸੀ ਅਤੇ ਬੱਚਿਆਂ ਨੂੰ ਲੈਣ ਲਈ ਸਕੂਲ ਤੋਂ ਬੱਸ ਭੇਜੀ ਗਈ ਸੀ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਬੱਚਿਆਂ ਨੂੰ ਬਚਾਉਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਤਬਾਹ ਹੋ ਗਈ ਹੈ। ਨੇੜੇ ਹੀ ਖੂਨ ਨਾਲ ਲੱਥਪੱਥ ਬੱਚੇ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਭੇਜਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤਨੀ ਨੇ ਪਤੀ ਨੂੰ ਪ੍ਰੇਮਿਕਾ ਨਾਲ ਰੰਗ-ਰਲੀਆਂ ਮਨਾਉਂਦੇ ਹੋਏ ਫੜਿਆ

ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੀ ਨੂੰਹ ਤੇ ਪੁੱਤ BJP ‘ਚ ਹੋਏ ਸ਼ਾਮਿਲ