ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਬੀ ਜੇ ਪੀ ਪ੍ਰੋਟੈਕਸ਼ਨ ਫੋਰਸ ਵਿਚ ਬਦਲਿਆ – ਯੂਥ ਅਕਾਲੀ ਦਲ

  • ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਪੰਜਾਬੀਆਂ ਦੇ ਰਾਖੇ ਦੀ ਥਾਂ ’ਤੇ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ
  • ਮੁੱਖ ਮੰਤਰੀ ਨੂੰ ਆਖਿਆ ਕਿ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਕਿਉਂ ਗ੍ਰਹਿ ੰਤਰੀ ਅਮਿਤ ਸ਼ਾਹ ਅੱਗੇ ਸਰੰਡਰ ਕਰ ਕੇ ਸਾਰੀ ਪੁਲਿਸ ਨੂੰ ਭਾਜਪਾ ਆਗੂਆਂ ਤੇ ਉਹਨਾਂ ਦੇ ਠਿਕਾਣਿਆਂ ਦੀ ਰਾਖੀ ’ਤੇ ਲਗਾ ਦਿੱਤਾ ਹੈ

ਚੰਡੀਗੜ੍ਹ, 26 ਦਸੰਬਰ 2020 – ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਨੂੰ ਭਾਰਤੀ ਜਨਤਾ ਪਾਰਟੀ ਪ੍ਰੋਫੈਕਸ਼ਨ ਫੋਰਸਵਿਚ ਤਬਦੀਲ ਕਰ ਦਿੱਤਾ ਹੈ ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਮਿਤ ਸ਼ਾਹ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੁੰ ਸਰਗਰਮ ਡਿਊਟੀ ਤੋਂ ਹਟਾ ਕੇ ਉਹਨਾਂ ਨੂੰ ਭਾਜਪਾ ਆਗੂਆਂ ਦੇ ਘਰਾਂ ਤੇ ਵਪਾਰਕ ਅਦਾਰਿਆਂ ਦੀ ਰਾਖੀ ਦਾ ਕੰਮ ਸੌਂਪ ਦਿੱਤਾ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਦੀ ਤਲਵਾਰ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ’ਤੇ ਲਟਕਦੀ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਏਜੰਟ ਵਜੋਂ ਕੰਮ ਕਰਨ ਦੀ ਚੋਣ ਕੀਤੀ ਅਤੇ ਭੁੱਲ ਗਏ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਰਾਖੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਤਰੀਕੇ ਸਰੰਡਰ ਕਰਨ ਦੀ ਨਿਖੇਧੀ ਕਰਦੇ ਹਾਂ ਤੇ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਮੁਲਾਜ਼ਮਾਂ ਨੁੰ ਮੁੜ ਸਰਗਰਮ ਡਿਊਟੀ ’ਤੇ ਤਾਇਨਾਤ ਨਾ ਕੀਤਾ ਤਾਂ ਉਹਨਾਂ ਨੂੰ ਪੰਜਾਬੀਆਂ ਦੇ ਰਾਹ ਦਾ ਸਾਹਮਣਾ ਕਰਨਾ ਪਵੇਗਾ ਤੇ ਪੰਜਾਬੀ ਉਹਨਾਂ ਦੀ ਇਸ ਕਾਇਰਾਨਾ ਹਰਕਤ ਨੁੰ ਬਰਦਾਸ਼ਤ ਨਹੀਂ ਕਰਨਗੇ।

ਪਰਮਬੰਸਤ ਸਿੰਘ ਰੋਮਾਣਾ ਨੇ ਕਾਂਗਰਸ ਸਰਕਾਰ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅੱਜ ਬਠਿੰਡਾ ਦੌਰੇ ਦੌਰਾਨ ਡੁੱਲ ਡੁੱਲ ਕੇ ਖੁਸ਼ਾਮਦ ਕਰਨ ਦਾ ਤਰੀਕੇ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਚਾਰ ਜ਼ਿਲਿ੍ਹਆਂ ਦੀ ਪੁਲਿਸ ਫੋਰਸ ਉਹਨਾਂ ਦੀ ਅਸਲ ਡਿਊਟੀ ਦੀ ਥਾਂ ਸ਼ਰਮਾ ਦੀ ਰਾਖੀ ’ਤੇ ਲਗਾ ਦਿੱਤੀ ਗਈ।
ਉਹਨਾਂ ਕਿਹਾ ਕਿ ਇਸ ਚਲਾਕੀ ਭਰੀ ਨੀਤੀ ਦਾ ਅਮਨ ਕਾਨੂੰਨ ਦੀ ਸਥਿਤੀ ’ਤੇ ਅਸਰ ਪਵੇਗਾ। ਉਹਨਾਂ ਕਿਹਾ ਕਿ ਸੂਬੇ ਵਿਚ ਲੁੱਟਾਂ ਖੋਹਾਂ, ਡਾਕਿਆਂ ਤੇ ਚੋਰੀਆਂ ਸਮੇਤ ਅਪਰਾਧ ਵਿਚ ਅਥਾਹ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਸੂਬੇ ਵਿਚ ਮੌਜੂਦਾ ਨੀਤੀ ਹੀ ਜਾਰੀ ਰਹੀ ਤਾਂ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਹਨ ਅਤੇ ਸੂਬੇ ਦੀ ਸ਼ਾਂਤੀ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ।

ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਦੀਆਂ ਮੰਗਾਂ ਅੱਗੇ ਸਰੰਡਰ ਕਿਉਂ ਕੀਤਾ ਹੈ ? ਉਹਨਾਂ ਕਿਹਾ ਕਿ ਤੁਹਾਡੇ ਵਤੀਰੇ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਭਾਜਪਾ ਦੀ ਗੱਡੀ ’ਤੇ ਸਵਾਰ ਹੋਣ ਲਈ ਤਿਆਰ ਬਰ ਤਿਆਰ ਹੋ। ਤੁਸੀਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਰਾਜ ਘਾਟ ਵਿਖੇ ਤੈਅ ਕੀਤਾ ਰੋਸ ਪ੍ਰਦਰਸ਼ਨ ਰੱਦ ਕਰ ਕੇ ਇਸ ਧਾਰਨਾ ਨੁੰ ਬਲ ਦਿੱਤਾ ਹੈ। ਦਿੱਲੀ ਦੇ ਬਾਰਡਰਾਂ ’ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਵੀ ਤੁਸੀਂ ਆਪਣੀ ਹਮਾਇਤ ਨਹੀਂ ਦਿੱਤੀ ਤੇ ਕੇਂਦਰ ਸਰਕਾਰ ਕਿਸਾਨਾਂ ਕਿਸਾਨਾਂ ਦੀ ਗੱਲ ਸੁਣਨ ਤੇ ਮੌਜੂਦਾ ਸੰਕਟ ਛੇਤੀ ਤੋਂ ਛੇਤੀ ਹੱਲ ਕਰਨ ਲਈਆਖਣ ਦਾ ਵੀ ਹੌਂਸਲਾ ਨਹੀਂ ਵਿਖਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਾਖੜ ਦੇ ਆਪਸੀ ਕਾਟੋ-ਕਲੇਸ਼ ਦੇ ਬਿਆਨ ਨੇ ਸਿੱਧ ਕੀਤਾ ਕਿ ਕਿਸਾਨ ਮੁੱਦੇ ‘ਤੇ ਗੰਭੀਰ ਨਹੀਂ ਕਾਂਗਰਸ : ਆਮ ਆਦਮੀ ਪਾਰਟੀ

ਦੇਖੋ ਮੋਦੀ ਦੀ ‘ਮਨ ਕੀ ਬਾਤ’ ਲਾਈਵ….