IPL: ਰਾਜਸਥਾਨ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 14 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ ਰਾਜਸਥਾਨ ਰਾਇਲਜ਼ ਨੇ ਸ਼ਨੀਵਾਰ ਨੂੰ ਰੋਮਾਂਚਕ ਮੈਚ ਜਿੱਤ ਲਿਆ। ਰਾਜਸਥਾਨ ਦੀ ਟੀਮ ਨੇ ਮੁੱਲਾਂਪੁਰ ਵਿੱਚ ਘਰੇਲੂ ਟੀਮ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਰਾਜਸਥਾਨ ਵੱਲੋਂ ਸ਼ਿਮਰੋਨ ਹੇਟਮੇਅਰ ਨੇ 10 ਗੇਂਦਾਂ ‘ਤੇ 27 ਦੌੜਾਂ ਬਣਾਈਆਂ ਅਤੇ ਆਖਰੀ ਓਵਰ ‘ਚ ਜੇਤੂ ਛੱਕਾ ਵੀ ਲਗਾਇਆ। ਟੀਮ ਵੱਲੋਂ ਸਪਿੰਨਰ ਕੇਸ਼ਵ ਮਹਾਰਾਜ ਨੇ ਸਿਰਫ਼ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾਈਆਂ। ਆਸ਼ੂਤੋਸ਼ ਸ਼ਰਮਾ ਨੇ 16 ਗੇਂਦਾਂ ‘ਤੇ 31 ਦੌੜਾਂ ਬਣਾਈਆਂ। ਰਾਜਸਥਾਨ ਨੇ 19.5 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਟੀਮ ਨੇ ਆਖਰੀ 3 ਓਵਰਾਂ ‘ਚ 34 ਦੌੜਾਂ ਬਣਾਈਆਂ। ਪੰਜਾਬ ਵੱਲੋਂ ਕਪਤਾਨ ਸੈਮ ਕੁਰਾਨ ਅਤੇ ਕਾਗਿਸੋ ਰਬਾਡਾ ਨੇ 2-2 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤੰਜਲੀ ਦਾ ਪੈਕਡ ਸ਼ਹਿਦ ਸੈਂਪਲ ਟੈਸਟਿੰਗ ‘ਚ ਫੇਲ੍ਹ, ਪੜ੍ਹੋ ਪੂਰੀ ਖ਼ਬਰ

ਪੰਜਾਬ NSUI ਦੀਆਂ ਸਾਰੀਆਂ ਇਕਾਈਆਂ ਭੰਗ, ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਿਆ ਵੱਡਾ ਫੈਸਲਾ