ਨਵੀਂ ਦਿੱਲੀ, 14 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ।
ਕੋਲਕਾਤਾ ਦਾ ਇਹ ਪੰਜਵਾਂ ਮੈਚ ਹੋਵੇਗਾ। ਟੀਮ 4 ਮੈਚਾਂ ‘ਚੋਂ 3 ਜਿੱਤਾਂ ਨਾਲ 6 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਟੀਮ ਦੀ ਇੱਕੋ-ਇੱਕ ਹਾਰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਪਣੇ ਆਖਰੀ ਮੈਚ ਵਿੱਚ ਹੋਈ ਸੀ। ਦੂਜੇ ਪਾਸੇ ਲਖਨਊ ਦਾ ਇਹ ਛੇਵਾਂ ਮੈਚ ਹੋਵੇਗਾ। ਟੀਮ 5 ਮੈਚਾਂ ‘ਚੋਂ 3 ਜਿੱਤਾਂ ਨਾਲ 6 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਟੀਮ ਨੂੰ 2 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਦਿਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ (MI) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਇਸ ਮੈਚ ਨੂੰ ਸੀਜ਼ਨ ਦਾ ‘ਐਲ-ਕਲਾਸਿਕੋ’ ਵੀ ਕਿਹਾ ਜਾਂਦਾ ਹੈ।

ਆਈਪੀਐਲ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 36 ਮੈਚ ਖੇਡੇ ਜਾ ਚੁੱਕੇ ਹਨ। ਮੁੰਬਈ ਨੇ 20 ਜਿੱਤੇ ਹਨ ਜਦਕਿ ਚੇਨਈ ਨੇ 16 ਜਿੱਤੇ ਹਨ, ਮਤਲਬ ਕਿ ਮੁੰਬਈ ਨੇ ਚੇਨਈ ਦੇ ਖਿਲਾਫ 55% ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵਾਨਖੇੜੇ ਸਟੇਡੀਅਮ ‘ਚ ਦੋਵੇਂ ਟੀਮਾਂ 11 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਵਿੱਚੋਂ MI ਨੇ 7 ਵਾਰ ਅਤੇ CSK ਨੇ 4 ਵਾਰ ਜਿੱਤ ਦਰਜ ਕੀਤੀ ਹੈ।
