ਕਾਰੀਗਰ 50 ਲੱਖ ਦਾ ਸੋਨਾ ਲੈ ਕੇ ਫਰਾਰ: ਸੁਨਿਆਰੇ ਨੇ ਗਹਿਣੇ ਬਣਾਉਣ ਲਈ ਦਿੱਤਾ ਸੀ 73 ਤੋਲੇ ਸੋਨਾ

ਮੋਗਾ, 14 ਅਪ੍ਰੈਲ 2024 – ਮੋਗਾ ‘ਚ ਇਕ ਸੋਨੇ ਦੇ ਕਾਰੀਗਰ ਵਲੋਂ ਮੋਗਾ ਦੇ ਇਕ ਸੁਨਿਆਰੇ ਨਾਲ 73 ਤੋਲੇ ਸੋਨਾ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਕੀਤੇ ਗਏ 73 ਤੋਲੇ ਸੋਨੇ ਦੀ ਕੀਮਤ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਥਾਣਾ ਸਿਟੀ ਸਾਊਥ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਤੋਅਬ ਹਲਦਰ ਪੁੱਤਰ ਰਾਜ ਹਲਦਰ ਵਾਸੀ ਪ੍ਰੇਮ ਨਗਰ ਹੈ। ਉਸ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਅਬਦੁਲ ਆਜ਼ਮ ਮਲਿਕ ਪੁੱਤਰ ਅਬਦੁਲ ਹਕੀਮ ਮਲਿਕ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਦਨ ਸਿੰਘ ਰਿਹਾਇਸ਼ੀ ਕੰਪਲੈਕਸ ਵਿੱਚ ਰਹਿ ਰਿਹਾ ਸੀ। ਮੁਲਜ਼ਮ ਸੋਨੇ ਦਾ ਕਾਰੀਗਰ ਹੈ, ਜਿਸ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ 73 ਤੋਲੇ ਸੋਨਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਫਰਾਰ ਹੋ ਗਿਆ ਹੈ। ਪੁਲੀਸ ਨੇ ਤੋਅਬ ਹਲਦਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਾਇਰਿੰਗ ਮਾਮਲਾ: CM ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ ‘ਤੇ ਕੀਤੀ ਗੱਲ, ਪੜ੍ਹੋ ਵੇਰਵਾ

ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ‘ਚ ਸ਼ਾਮਲ