ਅੰਮ੍ਰਿਤਸਰ, 15 ਅਪ੍ਰੈਲ 2024 – ਕਾਂਗਰਸ ਹਾਈਕਮਾਂਡ ਨੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਭਰੋਸਾ ਜਤਾਇਆ ਹੈ। ਟਿਕਟ ਮਿਲਣ ਦੀ ਖੁਸ਼ੀ ‘ਚ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਯਾਨੀ ਸੋਮਵਾਰ ਨੂੰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੱਥਾ ਟੇਕਣ ਲਈ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਪੁੱਜੇ। ਹੁਣ ਜਲਦ ਹੀ ਕਾਂਗਰਸੀ ਆਗੂ ਜਲੰਧਰ ‘ਚ ਚੋਣ ਪ੍ਰਚਾਰ ਸ਼ੁਰੂ ਕਰਨਗੇ।
ਇਸ ਮੌਕੇ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਦੁਆਬੇ ਵਿੱਚੋਂ ਜਲੰਧਰ ਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਹਾਂ। ਮੈਂ ਸੇਵਕ ਬਣ ਕੇ ਜਲੰਧਰ ਅਤੇ ਦੁਆਬੇ ਵਿੱਚ ਮਾਣਕਾਂ ਕੋਲ ਜਾਣਾ ਹੈ। ਮੈਂ ਜਲੰਧਰ ਨਿਵਾਸੀਆਂ ਨੂੰ ਅਤੇ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਸ਼੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ। ਵਾਹਿਗੁਰੂ ਮੈਨੂੰ ਬਲ ਦੇਵੇ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਲੋਕਾਂ ਨੇ ਆਸਾ ਰੱਖੀਆਂ ਹਨ ਮੈਂ ਉਹਨਾਂ ਤੇ ਪੂਰਾ ਉੱਤਰ ਸਕਾਂ।
ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਜਿੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜੋ ਪਹਿਲੇ ਸਮੇਂ ਦੇ ਵਿੱਚ ਵਿਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਉੱਥੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਮੈਂ ਉੱਥੇ ਆਜ਼ਾਦ ਲੜਿਆ ਸੀ ਤਾਂ ਮੈਨੂੰ ਲੋਕਾਂ ਨੇ ਆਜ਼ਾਦ ਜਤਾਇਆ ਸੀ। ਚਮਕੌਰ ਸਾਹਿਬ ਨੂੰ ਜਾਣ ਵਾਲੀ ਹਰ ਇੱਕ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਸ਼ਹਿਰ ਨੂੰ ਜਾਂਦੀ ਹੋਵੇ।
ਮੈਨੂੰ ਡਿਵੈਲਪਮੈਂਟ ਦਾ ਸ਼ੌਂਕ ਹੈ ਇਸ ਕਰਕੇ ਮੈਂ ਜਲੰਧਰ ਤੋਂ ਚੋਣ ਲੜਨ ਜਾ ਰਿਹਾ ਹਾਂ। ਮੇਰੇ ਗੋਤ ਦੇ ਜਠੇਰੇ ਜਲੰਧਰ ਦੇ ਵਿੱਚ ਰਹਿੰਦੇ ਹਨ ਅੱਜ ਮੈਂ ਵਾਪਸ ਉਸ ਧਰਤੀ ਤੇ ਜਾ ਰਿਹਾ ਹਾਂ ਪਰਮਾਤਮਾ ਤਰੱਕੀਆਂ ਬਖਸ਼ੇ।
ਜਿਹੜੀ ਅੱਜ ਲੜਾਈ ਹੈ ਪੰਜਾਬ ਦੇ ਹੋਂਦ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਲਈ ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ। ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਹਨ ਅੱਜ ਉਹਨਾਂ ਨੂੰ ਪਹਿਚਾਣਨ ਦੀ ਲੋੜ ਹੈ। ਇਹ ਹੋਂਦ ਦੀ ਲੜਾਈ ਅਸੀਂ ਅੱਗੇ ਹੋ ਕੇ ਲੜਾਂਗੇ।
ਸਾਰੇ ਹੀ ਤਕੜੇ ਯੋਧੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ। ਜਦੋਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਤਾਂ ਕਿ ਭਾਜਪਾ ਦਾ ਕਹਿਣਾ ਕਿ ਅਬਕੀ ਬਾਰ 400 ਪਾਰ ਤਾਂ ਮੁੱਖ ਮੰਤਰੀ ਚੰਨੀ ਦਾ ਇਸ ‘ਤੇ ਕਿਹਾ ਕਿ ਇਹ ਦਿੱਲੀ ਦੀਆਂ ਗੱਲਾਂ ਹਨ।