ਅੱਜ IPL ਵਿੱਚ ਬੈਂਗਲੁਰੂ ਅਤੇ ਹੈਦਰਾਬਾਦ ਹੋਣਗੇ ਆਹਮੋ-ਸਾਹਮਣੇ

ਬੈਂਗਲੁਰੂ, 15 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 30ਵੇਂ ਮੈਚ ਵਿੱਚ ਅੱਜ ਰਾਇਲਜ਼ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਬੈਂਗਲੁਰੂ ਦਾ ਇਹ 7ਵਾਂ ਮੈਚ ਹੋਵੇਗਾ। ਟੀਮ 6 ਮੈਚਾਂ ‘ਚੋਂ ਸਿਰਫ 1 ਜਿੱਤ ਨਾਲ 2 ਅੰਕਾਂ ਨਾਲ ਅੰਕ ਸੂਚੀ ‘ਚ ਸਭ ਤੋਂ ਹੇਠਲੇ 10ਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਹੈਦਰਾਬਾਦ ਦਾ ਇਹ ਛੇਵਾਂ ਮੈਚ ਹੋਵੇਗਾ। ਟੀਮ 5 ‘ਚੋਂ 3 ਜਿੱਤਾਂ ਨਾਲ 6 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ।

ਆਈਪੀਐਲ ਵਿੱਚ ਹੁਣ ਤੱਕ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਕੁੱਲ 23 ਮੈਚ ਖੇਡੇ ਗਏ ਹਨ। RCB ਨੇ 10 ਵਿੱਚ ਜਿੱਤ ਦਰਜ ਕੀਤੀ ਅਤੇ SRH ਨੇ 12 ਵਿੱਚ ਜਿੱਤ ਦਰਜ ਕੀਤੀ। ਜਦਕਿ ਇੱਕ ਮੈਚ ਬੇਨਤੀਜਾ ਰਿਹਾ। ਦੋਵਾਂ ਟੀਮਾਂ ਵਿਚਾਲੇ ਬੈਂਗਲੁਰੂ ‘ਚ ਕੁੱਲ 8 ਮੈਚ ਖੇਡੇ ਗਏ। ਬੈਂਗਲੁਰੂ ਨੇ 5 ਅਤੇ ਹੈਦਰਾਬਾਦ ਨੇ ਦੋ ਜਿੱਤੇ। ਇੱਥੇ ਇੱਕ ਮੈਚ ਬੇਨਤੀਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧੋਨੀ ਦੇ ਤਿੰਨ ਛੱਕੇ ਰੋਹਿਤ ਸ਼ਰਮਾ ਦੇ ਸੈਂਕੜੇ ‘ਤੇ ਪਏ ਭਾਰੀ, ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ

ਜੇ ਇਜ਼ਰਾਈਲ ਜਾਂ ਕਿਸੇ ਹੋਰ ਵੱਲੋਂ ਜਵਾਬੀ ਕਾਰਵਾਈ ਹੋਈ ਤਾਂ ਅਸੀਂ ਇਸ ਤੋਂ ਵੀ ਵੱਡਾ ਹਮਲਾ ਕਰਾਂਗੇ – ਈਰਾਨ