CM ਮਾਨ ਨੇ ਤਿਹਾੜ ਜੇਲ੍ਹ ‘ਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਕਿਹਾ – ‘ਉਨ੍ਹਾਂ ਨਾਲ ਕੀਤਾ ਜਾ ਰਿਹਾ ਇਸ ਤਰ੍ਹਾਂ ਦਾ ਸਲੂਕ ਜਿਵੇਂ ਉਹ ਅੱਤਵਾਦੀ ਹੋਣ’

ਨਵੀਂ ਦਿੱਲੀ, 15 ਅਪ੍ਰੈਲ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਸੁਪਰੀਮੋ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਜੇਲ੍ਹ ਪੁੱਜੇ ਹਨ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ। ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ। ਇਸ ਮੀਟਿੰਗ ਤੋਂ ਪਹਿਲਾਂ ਹੀ ਪੁਲਿਸ ਨੇ ਤਿਹਾੜ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਨੂੰ ਕਿਹਾ- ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਦੇਸ਼ ਦਾ ਵੱਡਾ ਅੱਤਵਾਦੀ ਹੋਵੇ। ਉਨ੍ਹਾਂ ਨੂੰ ਕੈਦੀਆਂ ਵਾਂਗ ਸਹੂਲਤਾਂ ਵੀ ਨਹੀਂ ਮਿਲ ਰਹੀਆਂ।

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕੀ ਕਿਹਾ……ਜਦੋਂ ਚਿਦੰਬਰਮ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਲਈ ਜੇਲ੍ਹ ਜਾਂਦੀ ਸੀ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਇਕ ਕਮਰੇ ‘ਚ ਕਰਾਈ ਜਾਂਦੀ ਸੀ। ਜਦੋਂਕਿ ਅੱਜ ਉਨ੍ਹਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਇੱਕ ਵੱਖਰੇ ਢੰਗ ਨਾਲ ਹੋਈ। ਕਮਰੇ ‘ਚ ਸ਼ੀਸ਼ਾ ਲੱਗਿਆ ਹੋਇਆ ਸੀ, ਸ਼ੀਸ਼ਾ ਇੰਨਾ ਗੰਦਾ ਸੀ ਕਿ ਕੇਜਰੀਵਾਲ ਦਾ ਚਿਹਰਾ ਵੀ ਸਾਫ ਨਜ਼ਰ ਨਹੀਂ ਆ ਰਿਹਾ ਸੀ। ਆਉਣ ਵਾਲੀ 4 ਜੂਨ ਨੂੰ ਲੋਕਾਂ ਨੂੰ ਇਸ ਦਾ ਸਬਕ ਸਿਖਾਇਆ ਜਾਵੇਗਾ।

ਕੇਜਰੀਵਾਲ ਨੇ ਆਪਣੀ ਹਾਲਤ ਦੱਸਣ ਦੀ ਬਜਾਏ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ। ਉਥੇ ਸਕੂਲ ਅਤੇ ਮੁਹੱਲਾ ਕਲੀਨਿਕ ਦੀ ਕੀ ਹਾਲਤ ਹੈ ? ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਲਿਫਟਿੰਗ ਹੋ ਰਹੀ ਹੈ ਜਾਂ ਨਹੀਂ।

ਮੈਂ ਉਸ ਨੂੰ ਦੱਸਿਆ ਕਿ ਮੈਂ ਅਸਾਮ ਵਿੱਚ ਚੋਣ ਪ੍ਰਚਾਰ ਕਰਕੇ ਆਇਆ ਹਾਂ। ਕੱਲ੍ਹ ਗੁਜਰਾਤ ਜਾ ਰਹੇ ਹਾਂ। ਇਸ ਤੋਂ ਬਾਅਦ ਮੈਂ ਦਿੱਲੀ ਵਿੱਚ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਹੈ ਕਿ ਜਿੱਥੇ INDIA ਗਠਜੋੜ ਜਿੱਥੇ ਪ੍ਰਚਾਰ ਲਈ ਕਹੇਗਾ, ਤੁਸੀਂ ਉੱਥੇ ਵੀ ਜਾਓਗੇ।

‘ਆਪ’ 2012 ‘ਚ ਹੋਂਦ ‘ਚ ਆਈ ਸੀ। ਇਸ ਤੋਂ ਬਾਅਦ ਹੁਣ ਪਾਰਟੀ ਤੀਜੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਪਰ, ਇਹ ਪਹਿਲੀ ਵਾਰ ਹੈ ਜਦੋਂ ਆਪ ਕਨਵੀਨਰ ਕੇਜਰੀਵਾਲ ਜੇਲ੍ਹ ਵਿੱਚ ਹਨ। ਇਸ ਵਾਰ ਵਿਰੋਧੀ ਪਾਰਟੀਆਂ ਵੱਲੋਂ ਬਣਾਈ ਗਈ INDIA ਪਾਰਟੀ ਦਾ ਗਠਜੋੜ ਦਾ ਹਿੱਸਾ ਹੈ। ਇਸ ਦੇ ਨਾਲ ਹੀ ਪਾਰਟੀ ਕੁੱਲ 23 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰਨਾਥ ਯਾਤਰਾ 29 ਜੂਨ ਤੋਂ, ਰਜਿਸਟ੍ਰੇਸ਼ਨ ਅੱਜ ਤੋਂ ਹੋਈ ਸ਼ੁਰੂ

ਕੁਦਰਤ ਦਾ ਸਭ ਤੋਂ ਮਿੱਠਾ ਤੋਹਫ਼ਾ ਹੈ ਗੰਨਾ: ਪੜ੍ਹੋ ਹੁੰਦਾ ਹੈ ਕਿੰਨਾ ਗੁਣਕਾਰੀ