ਸਿਡਨੀ, 15 ਅਪ੍ਰੈਲ 2024 – ਆਸਟ੍ਰੇਲੀਆ ਦੇ ਸਿਡਨੀ ‘ਚ ਇਕ ਵਾਰ ਫਿਰ ਚਾਕੂ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਤਿੰਨ ਦਿਨਾਂ ਵਿੱਚ ਚਾਕੂ ਮਾਰਨ ਦੀ ਇਹ ਦੂਜੀ ਘਟਨਾ ਹੈ। ਇਹ ਘਟਨਾ ਸਿਡਨੀ ਦੇ ਇੱਕ ਚਰਚ ‘ਚ ਵਾਪਰੀ।
ਬਿਸ਼ਪ ਮਾਰ ਮਾਰੀ ਇਮੈਨੁਅਲ ਨੂੰ ਸੋਮਵਾਰ ਸ਼ਾਮ ਕਰੀਬ 7 ਵਜੇ ਪੱਛਮੀ ਸਿਡਨੀ ਦੇ ਵੇਕਲੇ ਇਲਾਕੇ ‘ਚ ਕ੍ਰਾਈਸਟ ਦ ਗੁੱਡ ਸ਼ੈਫਰਡ ਚਰਚ ‘ਚ ਉਪਦੇਸ਼ ਦਿੰਦੇ ਸਮੇਂ ਚਾਕੂ ਮਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਭਗਦੜ ਮੱਚ ਗਈ। ਰਿਪੋਰਟਾਂ ਦੱਸਦੀਆਂ ਹਨ ਕਿ ਬਿਸ਼ਪ ਇਮੈਨੁਅਲ ਨੂੰ ਪੈੱਨ ਨਾਲ ਚਾਕੂ ਮਾਰਿਆ ਗਿਆ ਸੀ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।