ਸੁਲਤਾਨਪੁਰ ਲੋਧੀ, 17 ਅਪ੍ਰੈਲ 2024 – ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਪਿੰਡ ਸ਼ਾਲਾਪੁਰ ਦੋਨਾਂ ਦੀ ਇੱਕ ਔਰਤ ਬਲਵੀਰ ਕੌਰ ਪਤਨੀ ਮੁਖਤਿਆਰ ਸਿੰਘ 2 ਤਰੀਕ ਨੂੰ ਘਰੋਂ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਤੜਕਸਾਰ 7 ਵਜੇ ਰਵਾਨਾ ਹੋਏ ਸਨ। ਪਟਨਾ ਸਾਹਿਬ ਪਹੁੰਚ ਕੇ ਉਹਨਾਂ ਵੱਲੋਂ 5 ਤਰੀਕ ਨੂੰ ਗੁਰਦੁਆਰਾ ਸਾਹਿਬ ਦਾ ਕਮਰਾ ਛੱਡਿਆ ਗਿਆ ਅਤੇ ਅੱਠ ਤਰੀਕ ਨੂੰ ਉਹਨਾਂ ਵੱਲੋਂ ਆਪਣੇ ਬਾਹਰ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਪਰ ਉਸ ਤੋਂ ਬਾਅਦ ਬਲਵੀਰ ਕੌਰ ਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ।ਪਰਿਵਾਰ ਵੱਲੋਂ ਗੁਮਸ਼ੁਦਾ ਬਲਵੀਰ ਕੌਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਬਲਵੀਰ ਕੌਰ ਦਾ ਕੁਝ ਪਤਾ ਨਹੀਂ ਚੱਲ ਸਕਿਆ।
ਸਕਾਇਤ ਕਰਤਾ ਮੁਖਤਿਆਰ ਸਿੰਘ ਪੁੱਤਰ ਸਿਵ ਸਿੰਘ ਵਾਸੀ ਸਾਲਾਂ ਪੁਰ ਦੋਨਾਂ ਨੇ ਪੁਲਿਸ ਨੂੰ ਦੱਸਿਆ ਕਿ ਮੇਰੀ ਪਤਨੀ ਬਲਵੀਰ ਕੌਰ ਮਿਤੀ 2 ਅਪ੍ਰੈਲ ਨੂੰ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਗਈ ਸੀ ਜੋ ਵਾਪਸ ਨਹੀਂ ਆਈ ਅਸੀਂ ਹੁਣ ਤੱਕ ਉਡੀਕ ਕਰ ਰਹੇ ਹਾਂ। ਅਤੇ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਨੂੰ ਸਕਾਇਤ ਕੀਤੀ ਗਈ ਹੈ