- ਇੱਕ ਮਜ਼ਦੂਰ ਹਾਲੇ ਵੀ ਮਲਬੇ ਹੇਠ ਫਸਿਆਂ,,,,,,
- ਇੱਕ ਮਜ਼ਦੂਰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ,,,
ਰੂਪਨਗਰ,19 ਅਪ੍ਰੈਲ 2024: ਰੂਪਨਗਰ ਦੀ ਪ੍ਰੀਤ ਕਾਲੋਨੀ ਵਿੱਚ ਬੀਤੀ ਕੱਲ ਲੈਂਟਰ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਚਾਰ ਮਜ਼ਦੂਰਾਂ ਨੂੰ ਮਲਬੇ ਵਿਚੋਂ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਚੌਥਾ ਮਜ਼ਦੂਰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਪੰਜਵੇਂ ਮਜ਼ਦੂਰ ਨੂੰ ਮਲਬੇ ਵਿਚੋਂ ਬਾਹਰ ਕੱਢਣ ਲਈ ਬਚਾਅ ਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਵੱਲੋਂ ਬੀਤੀ ਰਾਤ ਤੋਂ ਹੀ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਜ਼ਦੂਰਾਂ ਦੀ ਪਹਿਚਾਣ ਰਮੇਸ਼ ਫੋਰਮੈਨ,ਕਾਕਾ,ਸਾਹਿਲ, ਅਭਿਸ਼ੇਕ ਅਤੇ ਨਿਜ਼ਾਮੁਦੀਨ ਵਜੋਂ ਹੋਈ ਹੈ ਜ਼ੋ ਕਿ ਹਰਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ।