ਰਾਜਸਥਾਨ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ, ਯਸ਼ਸਵੀ ਜੈਸਵਾਲ ਦਾ ਤੂਫਾਨੀ ਸੈਂਕੜਾ

ਜੈਪੁਰ, 23 ਅਪ੍ਰੈਲ 2024 – IPL-2024 ਦੇ 38ਵੇਂ ਮੈਚ ‘ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾਇਆ। ਸੀਜ਼ਨ ਵਿੱਚ ਰਾਜਸਥਾਨ ਦੀ ਇਹ 7ਵੀਂ ਜਿੱਤ ਹੈ। ਟੀਮ ਨੇ ਇਸ ਸਾਲ ਲਗਾਤਾਰ ਤੀਜਾ ਮੈਚ ਦੂਜੀ ਵਾਰ ਜਿੱਤਿਆ ਹੈ। ਇਸ ਜਿੱਤ ਨਾਲ ਰਾਜਸਥਾਨ ਪਲੇਆਫ ਦੀ ਦਹਿਲੀਜ਼ ‘ਤੇ ਪਹੁੰਚ ਗਿਆ ਹੈ। ਟੀਮ 14 ਅੰਕਾਂ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ। ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ ‘ਤੇ ਆ ਗਈ ਹੈ।

ਸੋਮਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 179 ਦੌੜਾਂ ਬਣਾਈਆਂ। ਰਾਜਸਥਾਨ ਨੇ 180 ਦੌੜਾਂ ਦਾ ਟੀਚਾ 18.4 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਸੰਦੀਪ ਸ਼ਰਮਾ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 4 ਓਵਰਾਂ ‘ਚ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਫਿਲਮ ਇੰਡਸਟਰੀ ਦੀ ਗੁਲਾਬੋ ਮਾਸੀ ਦਾ ਪਦਮਸ਼੍ਰੀ ਨਾਲ ਸਨਮਾਨ

ਅੱਜ IPL ਵਿੱਚ ਚੇਨਈ ਅਤੇ ਲਖਨਊ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ