ਨਵੀਂ ਦਿੱਲੀ, 24 ਅਪ੍ਰੈਲ 2024 – ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਦੇਸ਼ ਦੀ ਸਭ ਤੋਂ ਹਲਕੀ ਬੁਲੇਟ ਪਰੂਫ ਜੈਕੇਟ ਬਣਾਈ ਹੈ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਪੌਲੀਮਰ ਬੈਕਿੰਗ ਅਤੇ ਮੋਨੋਲੀਥਿਕ ਸਿਰੇਮਿਕ ਪਲੇਟ ਤੋਂ ਬਣੀ ਇਸ ਜੈਕਟ ‘ਚ 6 ਸਨਾਈਪਰ ਗੋਲੀਆਂ ਵੀ ਜੈਕਟ ਦੇ ਅੰਦਰ ਨਹੀਂ ਵੜ ਸਕੀਆਂ।
ਮੰਤਰਾਲੇ ਨੇ ਕਿਹਾ ਕਿ ਜੈਕਟ ਦਾ ਇਨ-ਕੰਕਸ਼ਨ (ICW) ਅਤੇ ਸਟੈਂਡਅਲੋਨ ਡਿਜ਼ਾਈਨ ਸੈਨਿਕਾਂ ਨੂੰ 7.62×54 RAPI (BIS 17051 ਦਾ ਲੈਵਲ 6) ਗੋਲਾ ਬਾਰੂਦ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਇਹ ਜੈਕੇਟ ਕਾਨਪੁਰ ਸਥਿਤ ਡੀਆਰਡੀਓ ਦੀ ਰੱਖਿਆ ਸਮੱਗਰੀ ਅਤੇ ਸਟੋਰਜ਼ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ (DMSRDE) ਦੁਆਰਾ ਤਿਆਰ ਕੀਤੀ ਗਈ ਹੈ। ਜੈਕਟ ਦੀ ਜਾਂਚ ਟੀਬੀਆਰਐਲ ਚੰਡੀਗੜ੍ਹ ਵਿਖੇ ਕੀਤੀ ਗਈ ਸੀ। ਸੈਨਿਕਾਂ ਲਈ ਓਪਰੇਸ਼ਨ ਦੌਰਾਨ ਇਸਨੂੰ ਪਹਿਨਣਾ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਅਤੇ ਸੁਰੱਖਿਅਤ ਹੋਵੇਗਾ।
ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਦੇਸ਼ ਜੰਗ ਵਿੱਚ ਜਾਣ ਤੋਂ ਨਹੀਂ ਝਿਜਕੇਗਾ। ਦੇਸ਼ ਦੀ ਸੁਰੱਖਿਆ ਨਾ ਤਾਂ ਆਊਟਸੋਰਸ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਦੂਜਿਆਂ ਦੀ ਉਦਾਰਤਾ ‘ਤੇ ਨਿਰਭਰ ਹੋ ਸਕਦੀ ਹੈ।