ਹੈਦਰਾਬਾਦ, 25 ਅਪ੍ਰੈਲ 2024 – ਆਈਪੀਐਲ 2024 ਦੇ 41ਵੇਂ ਮੈਚ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ 7.00 ਵਜੇ ਹੋਵੇਗਾ।
ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੁਣ ਤੱਕ 24 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ SRH ਨੇ 13 ਮੈਚ ਜਿੱਤੇ ਹਨ, ਜਦਕਿ RCB ਨੇ 10 ਜਿੱਤੇ ਹਨ। ਇਕ ਮੈਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋਇਆ ਹੈ। ਹਾਲਾਂਕਿ ਪਿਛਲੇ 6 ਮੈਚਾਂ ‘ਚ ਦੋਵਾਂ ਟੀਮਾਂ ਨੇ 3-3 ਮੈਚ ਜਿੱਤੇ ਹਨ। SRH ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਮੈਚ ਜਿੱਤੇ ਹਨ ਅਤੇ RCB ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਮੈਚ ਜਿੱਤੇ ਹਨ।
ਆਰਸੀਬੀ ਦੇ ਖਿਲਾਫ SRH ਦਾ ਸਭ ਤੋਂ ਵੱਧ ਸਕੋਰ 287 ਦੌੜਾਂ ਹੈ ਅਤੇ ਸਭ ਤੋਂ ਘੱਟ ਸਕੋਰ 125 ਦੌੜਾਂ ਹੈ। SRH ਦੇ ਖਿਲਾਫ RCB ਦਾ ਸਭ ਤੋਂ ਵੱਧ ਸਕੋਰ 262 ਦੌੜਾਂ ਅਤੇ ਸਭ ਤੋਂ ਘੱਟ ਸਕੋਰ 68 ਦੌੜਾਂ ਹੈ। SRH ਨੇ RCB ਦੇ ਖਿਲਾਫ ਕੁੱਲ 141 ਦੌੜਾਂ ਦਾ ਬਚਾਅ ਕੀਤਾ ਹੈ।
ਇਸ ਦੇ ਨਾਲ ਹੀ, RCB ਨੇ SRH ਦੇ ਖਿਲਾਫ ਕੁੱਲ 149 ਦੌੜਾਂ ਦਾ ਬਚਾਅ ਕੀਤਾ ਹੈ। ਆਰਸੀਬੀ ਦੇ ਖਿਲਾਫ SRH ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਡੇਵਿਡ ਵਾਰਨਰ (647 ਦੌੜਾਂ) ਦੇ ਨਾਂ ਹੈ, ਜੋ ਹੁਣ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦਾ ਹਿੱਸਾ ਹੈ। SRH ਖਿਲਾਫ RCB ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ (711 ਦੌੜਾਂ) ਦੇ ਨਾਂ ਹੈ।