- ਰਿਕਾਰਡ 56 ਵਿਦਿਆਰਥੀਆਂ ਦੇ 100 ਪ੍ਰਤੀਸ਼ਤ ਅੰਕ
- ਰਾਜਸਥਾਨ ਤੋਂ 5, ਗੁਜਰਾਤ-ਹਰਿਆਣਾ ਤੋਂ 2-2
ਨਵੀਂ ਦਿੱਲੀ, 25 ਅਪ੍ਰੈਲ 2024 – ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ 24 ਅਪ੍ਰੈਲ ਨੂੰ ਰਾਤ ਕਰੀਬ 11:30 ਵਜੇ ਜੇਈਈ ਮੇਨਜ਼ 2024 ਸੈਸ਼ਨ 2 ਦਾ ਨਤੀਜਾ ਜਾਰੀ ਕੀਤਾ। ਇੰਜੀਨੀਅਰਿੰਗ ਕੋਰਸਾਂ ਵਿਚ ਦਾਖਲੇ ਲਈ ਜੁਆਇੰਟ ਐਂਟਰੈਂਸ ਟੈਸਟ ਮੇਨ ਸੈਸ਼ਨ-2 ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ jeemain.nta.ac.in ‘ਤੇ ਆਪਣਾ ਸਕੋਰ ਕਾਰਡ ਦੇਖ ਸਕਦੇ ਹਨ।
ਕੋਟਾ ਦੇ ਕੋਚਿੰਗ ਵਿਦਿਆਰਥੀ ਨੀਲਕ੍ਰਿਸ਼ਨ ਨੇ ਆਲ ਇੰਡੀਆ ਵਿੱਚ ਟਾਪ ਕੀਤਾ ਹੈ। ਉਹ ਦੋ ਸਾਲਾਂ ਤੋਂ ਕੋਟਾ ਵਿੱਚ ਤਿਆਰੀ ਕਰ ਰਿਹਾ ਸੀ। ਇਸ ਦੇ ਨਾਲ ਹੀ ਦੂਜਾ ਰੈਂਕ ਹਾਸਲ ਕਰਨ ਵਾਲੇ ਸਾਰਕ ਸੰਜੇ ਮਿਸ਼ਰਾ ਅਤੇ ਚੌਥਾ ਰੈਂਕ ਹਾਸਲ ਕਰਨ ਵਾਲੇ ਆਦਿਤਿਆ ਕੁਮਾਰ ਵੀ ਕੋਟਾ ਕੋਚਿੰਗ ਤੋਂ ਹਨ।