‘ਪੰਜਾਬ ਬਚਾਓ’ ਯਾਤਰਾ ਦਾ ਮਈ ਦੇ ਪਹਿਲੇ ਹਫ਼ਤੇ ਦੁਆਬਾ ਚੋਂ ਤੀਸਰਾ ਗੇੜ ਸ਼ੁਰੂ ਹੋਵੇਗਾ – ਪ੍ਰੋ. ਚੰਦੂਮਾਜਰਾ

  • ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਮੇਨ ਦਫ਼ਤਰ ਵਿੱਚ ਆਹੁਦੇਦਾਰੀਆੰ ਦੀ ਵੰਡ

ਨਵਾਂਸ਼ਹਿਰ 25 ਅਪ੍ਰੈਲ 2024 – ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਮੁੱਖ ਦਫ਼ਤਰ ਵਿਖੇ 4 ਮਈ ਨੂੰ ਦੁਆਬਾ ਤੋਂ ਸ਼ੁਰੂ ਹੋ ਰਹੀ ‘ਪੰਜਾਬ ਬਚਾਓ’ ਯਾਤਰਾ ਦੇ ਤੀਸਰੇ ਗੇੜ੍ਹ ਸੰਬੰਧੀ ਤਿਆਰੀਆੰ ਦਾ ਜਾਇਜ ਲਿਆ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਹਲਕੇ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਪੰਜਾਬ ਬਚਾਓ ਯਾਤਰਾ ਸੰਬੰਧੀ ਜ਼ਿੰਮੇਵਾਰੀਆਂ ਵੀ ਨਿਰਧਾਰਤ ਕੀਤੀਆਂ। ਉਨ੍ਹਾਂ ਆਖਿਆ ਕਿ ਸੂਬੇ ਭਰ ਵਿੱਚ ‘ਪੰਜਾਬ ਬਚਾਓ’ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਕਰਕੇ ਪੰਜਾਬ ਵਿਰੋਧੀ ਪਾਰਟੀਆੰ ਅੰਦਰ ਘੁਬਰਾਹਟ ਛਿੜਨੀ ਲਾਜ਼ਮੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੁਆਬੇ ਵਿੱਚ ਪਹੁੰਚ ਰਹੀ ਯਾਤਰਾ ਇਤਿਹਾਸਿਕ ਹੋਵੇਗੀ। ਉਨ੍ਹਾਂ ਆਖਿਆ ਕਿ ਦੁਆਬਾ ਵਾਸੀਆੰ ਵਿੱਚ ਯਾਤਰਾ ਨੂੰ ਲੈਕੇ ਭਾਰੀ ਉਤਸ਼ਾਹ ਅਤੇ ਜੋਸ਼ ਨਜ਼ਰ ਆ ਰਿਹਾ ਹੈ।

ਇਸ ਮੌਕੇ ਪ੍ਰੋ. ਚੰਦੂਮਾਜਰਾ ਅਤੇ ਵਿਧਾਇਕ ਸੁਖਵਿੰਦਰ ਸੁੱਖੀ ਦੁਆਰਾ ਜ਼ਿਲ੍ਹਾ ਨਵਾਂਸ਼ਹਿਰ ਦੇ ਮੁੱਖ ਦਫਤਰ ਵਿੱਚ ਵੱਖ-ਵੱਖ ਆਹੁਦੇਦਾਰੀਆਂ ਸੰਬੰਧੀ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਮੁਬਾਰਕਬਾਦ ਦਿੰਦਿਆੰ ਆਖਿਆ ਕਿ ਸ਼੍ਰੋਮਣੀ ਅਕਾਲੀ ਨੇ ਹਮੇਸ਼ਾ ਇਮਾਨਦਾਰੀ, ਵਫ਼ਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਣਦਾ ਮਾਣ-ਸਨਮਾਨ ਦੇਕੇ ਨਿਵਾਜ਼ਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਸੋਹਨ ਲਾਲ ਢੰਡਾ , ਮੀਤ ਪ੍ਰਧਾਨ ਐਸਸੀ ਵਿੰਗ ਜਗਦੀਪ ਸਿੰਘ, ਮੀਤ ਪ੍ਰਧਾਨ ਐਸਸੀ ਵਿੰਗ ਪਰਮਜੀਤ ਸਿੰਘ, ਜਨਰਲ ਸਕੱਤਰ ਐਸਸੀ ਵਿੰਗ ਹਜੂਰਾ ਸਿੰਘ ਪੈਲੀ, ਮੀਤ ਪ੍ਰਧਾਨ ਐਸਸੀ ਵਿੰਗ ਮੇਹਰ ਚੰਦ, ਮੀਤ ਪ੍ਰਧਾਨ ਐਸਸੀ ਵਿੰਗ ਜਰਨੈਲ ਸਿੰਘ ਪੈਲੀਆਂ, ਮੀਤ ਪ੍ਰਧਾਨ ਐਸਸੀ ਵਿੰਗ ਅਵਤਾਰ ਸਿੰਘ ਬਿੰਦਰਖ, ਮੀਤ ਪ੍ਰਧਾਨ ਐਸਸੀ ਵਿੰਗ ਪਰਮਜੀਤ ਸਿੰਘ ਸਲੋਹ, ਮੀਤ ਪ੍ਰਧਾਨ ਐਸਸੀ ਵਿੰਗ ਹਰਮੇਸ਼ ਕੁਮਾਰ ਬੀਕਾ, ਮੀਤ ਪ੍ਰਧਾਨ ਐਸਸੀ ਵਿੰਗ ਹੁਸਨ ਲਾਲ, ਮੀਤ ਪ੍ਰਧਾਨ ਐਸਸੀ ਵਿੰਗ ਡਾ ਬਲਵਿੰਦਰ ਖੋਜਾ, ਮੈਂਬਰ ਪੀਏਸੀ ਸੁਰਜੀਤ ਸਿੰਘ ਮੁਜੱਫਰਪੁਰ, ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਕੁਲਵਿੰਦਰ ਪਾਲ ਸਿੰਗਲਾ, ਮੈਂਬਰ ਜਨਰਲ ਕੌਂਸਲ ਸਰਜੀਤ ਸਿੰਘ, ਮੈਂਬਰ ਜਨਰਲ ਕੌਂਸਲ ਮਨਮੋਹਨ ਸਿੰਘ ਗੁਲਾਟੀ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸ ਤੋਂ ਇਲਾਵਾ ਇਸ ਮੌਕੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਮੈਂਬਰ ਐਸਜੀਪੀਸੀ ਗੁਰਬਖਸ਼ ਸਿੰਘ ਖਾਲਸਾ, ਸਹਿ ਇੰਚਾਰਜ ਤਾਰਾ ਸਿੰਘ ਸੇਖੂਪੁਰ , ਰਾਜਕੁਮਾਰ ਬ੍ਰਿਗੇਡੀਅਰ, ਜਿਲ੍ਹਾ ਪ੍ਰਧਾਨ ਸੁਖਦੀਪ ਸਾਕਾਰ, ਪਰਮਜੀਤ ਸਿੰਘ ਖਾਲਸਾ , ਬਰਜਿੰਦਰ ਸਿੰਘ ਹੁਸਨਪੁਰ, ਸੋਹਣ ਲਾਲ ਢੰਡਾ, ਹਿੰਮਤ ਕੁਮਾਰ ਬੋਬੀ ਸਾਬਕਾ ਪ੍ਰਧਾਨ ਮਿਊਸੀਪਲ ਕੌਂਸਲ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੰਜੂ ਸੈਣੀ, ਜਰਨਲ ਸਕੱਤਰ ਬੀਬੀ ਪਰਮਜੀਤ ਕੌਰ, ਮਨਮੋਹਨ ਸਿੰਘ ਗੁਲਾਟੀ, ਹਰਨੇਕ ਸਿੰਘ, ਦਿਨੇਸ਼ ਕੁਮਾਰ , ਕੇਸਰ ਸਿੰਘ ਮਹਿਮੂਦਪੁਰ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ ਸਾਹ, ਲਖਵਿੰਦਰ ਮਜਾਰੀ, ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਜੇ ਦੱਤ ਤੋਂ ਬਾਅਦ ਹੁਣ ਤਮੰਨਾ ਭਾਟੀਆ ਨੂੰ ਸੰਮਨ: ਮਹਾਰਾਸ਼ਟਰ ਸਾਈਬਰ ਸੈੱਲ ਕਰੇਗੀ ਪੁੱਛਗਿੱਛ

ਤਿੰਨ ਚੋਰ ਕਾਬੂ, ਸੋਨੇ-ਚਾਂਦੀ ਦੇ ਗਹਿਣੇ ਅਤੇ 90,000 ਰੁਪਏ ਦੀ ਨਕਦੀ ਬਰਾਮਦ