ਰਾਜਸਥਾਨ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ

ਲਖਨਊ, 28 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ਦੇ ਟੇਬਲ ਟਾਪਰ ਰਾਜਸਥਾਨ ਰਾਇਲਜ਼ ਨੇ ਇਕ ਹੋਰ ਜਿੱਤ ਦਰਜ ਕੀਤੀ। ਟੀਮ ਨੇ ਲਖਨਊ ਸੁਪਰਜਾਇੰਟਸ ਨੂੰ ਉਸਦੇ ਘਰੇਲੂ ਮੈਦਾਨ ‘ਤੇ 7 ਵਿਕਟਾਂ ਨਾਲ ਹਰਾਇਆ। ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਅਤੇ ਧਰੁਵ ਜੁਰੇਲ ਨੇ ਅਰਧ ਸੈਂਕੜੇ ਲਗਾਏ। ਦੋਵਾਂ ਨੇ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੈਚ ਨੂੰ ਲਖਨਊ ਦੇ ਹੱਥੋਂ ਬਾਹਰ ਕਰ ਦਿੱਤਾ।

ਰਾਜਸਥਾਨ ਨੇ ਸ਼ਨੀਵਾਰ ਨੂੰ ਏਕਾਨਾ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 76 ਅਤੇ ਦੀਪਕ ਹੁੱਡਾ ਨੇ 50 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਸੰਦੀਪ ਸ਼ਰਮਾ ਨੇ 2 ਵਿਕਟਾਂ ਲਈਆਂ।

ਰਾਜਸਥਾਨ ਨੇ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾਈਆਂ। ਸੈਮਸਨ 71 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਜੁਰੇਲ 52 ਦੌੜਾਂ ਬਣਾ ਕੇ ਨਾਟ ਆਊਟ ਰਹੇ। ਸੈਮਸਨ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਉਸ ਨੇ ਜੁਰੇਲ ਨਾਲ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਵੱਲੋਂ ਯਸ਼ ਠਾਕੁਰ, ਮਾਰਕਸ ਸਟੋਇਨਿਸ ਅਤੇ ਅਮਿਤ ਮਿਸ਼ਰਾ ਨੇ 1-1 ਵਿਕਟ ਲਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲਿਆਂ ‘ਤੇ ਲੱਗਿਆ ਮਕੋਕਾ, ਪੜ੍ਹੋ ਵੇਰਵਾ

IPL ਵਿੱਚ ਅੱਜ ਦੋ ਮੁਕਾਬਲੇ, ਪਹਿਲਾ ਮੈਚ ਗੁਜਰਾਤ ਬਨਾਮ ਬੈਂਗਲੁਰੂ ਅਤੇ ਦੂਜਾ ਮੈਚ ਚੇਨਈ ਬਨਾਮ ਹੈਦਰਾਬਾਦ