ਅੱਗ ਦੀ ਲਪੇਟ ਚ ਆਉਣ ਨਾਲ 15 ਏਕੜ ਕਣਕ ਦੀ ਫ਼ਸਲ ਤੇ 8 ਏਕੜ ਨਾੜ ਸੜਕੇ ਸਵਾਹ

ਗੁਰਦਾਸਪੁਰ 28 ਅਪ੍ਰੈਲ 2024 – ਇਤਿਹਾਸਕ ਕਸਬਾ ਧਿਆਨਪੁਰ ਨਾਲ ਲੱਗਦੇ ਪਿੰਡ ਸ਼ਾਹ ਸਮਸ ਤੇ ਸੰਘੇੜਾ ਚ ਕਿਸਾਨ ਸਤਬੀਰ ਸਿੰਘ,ਜਗਨਜੋਤ ਸਿੰਘ ਤੇ ਹੋਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ 15 ਏਕੜ ਕਣਕ ਦੀ ਫ਼ਸਲ ਤੇ 8 ਏਕੜ ਨਾੜ ਅੱਗ ਦੀ ਲਪੇਟ ਚ ਆ ਜਾਣ ਤੇ ਸੜਕੇ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ,ਕਿਸਾਨ ਰਣਜੋਧ ਸਿੰਘ ਤੇ ਕਿਸਾਨ ਜਗਨਜੋਤ ਸਿੰਘ ਸੰਘੇੜਾ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਰੀਬ 7:30 ਵਜੇ ਨਾਲ ਤੇਜ਼ ਹਵਾ ਚੱਲਣ ਤੇ ਮੌਸਮ ਖਰਾਬ ਹੋ ਜਾਣ ਮੌਕੇ 15 ਏਕੜ ਕਣਕ ਦੀ ਫ਼ਸਲ ਤੇ 8 ਏਕੜ ਦੇ ਕਰੀਬ ਨਾੜ ਦੇਖਦਿਆਂ ਦੇਖਦੇ ਹੀ ਸੜਕੇ ਸੁਵਾਹ ਹੋ ਗਿਆ ਤੇ ਇਲਾਕੇ ਭਰ ਦੇ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਭਾਰੀ ਜੱਦੋ ਜਹਿਦ ਕੀਤੀ ਗਈ,ਪ੍ਰੰਤੂ ਮੀਹ ਆ ਜਾਣ ਤੇ ਅੱਗ ਤੇ ਕਾਬੂ ਹੋ ਪਾਇਆ।

ਇੱਕਤਰ ਕਿਸਾਨਾਂ ਨੇ ਅੱਗ ਲੱਗਣ ਕਾਰਨ ਬਿਜਲੀ ਦੇ ਖੰਭੇ ਤੋਂ ਹੋਏ ਸ਼ਾਰਟ ਸਰਕਟ ਦਾ ਖਦਸ਼ਾ ਜਤਾਇਆ।ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਤੇ ਘਰ ਖੇਤੀਬਾੜੀ ਤੇ ਨਿਰਭਰ ਹੈ,ਇਸ ਮੌਕੇ ਸਮੂੰਹ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬਰਬਾਦ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।ਇਸਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਅਤੇ ਕੋਟਲੀ ਸੂਰਤ ਮੱਲ੍ਹੀ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।

ਉੱਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਵੱਲੋਂ ਮੌਕਾ ਦੇਖਕੇ ਅਤੇ ਬਾਰੀਕੀ ਨਾਲ ਛਾਣਬੀਣ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
ਇਸ ਮੌਕੇ ਕਿਸਾਨ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਜਰਨੈਲ ਸਿੰਘ ਸਾਹ ਸਮਸ, ਮਨਜੀਤ ਸਿੰਘ ਸਾਹ ਸਮਸ, ਮਲਵਿੰਦਰ ਸਿੰਘ ਰਣਜੋਧ ਸਿੰਘ, ਤਲਵਿੰਦਰ ਸਿੰਘ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਰਜਿੰਦਰ ਸਿੰਘ, ਪ੍ਰਗਟ ਸਿੰਘ, ਅਜੀਤ ਸਿੰਘ, ਕਵਲਜੀਤ ਸਿੰਘ,ਏਵਨ ਸਿੰਘ, ਅਮਰਜੀਤ ਸਿੰਘ,ਕਾਕੂ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਆੜਤੀ, ਗੁਰਨਾਮ ਸਿੰਘ ਸੁਲੱਖਣ ਸਿੰਘ ਪਟਵਾਰੀ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਨਹੀਂ ਰਹੇ, ਸਸਕਾਰ ਅੱਜ

ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਹਵਾਲਾਤੀ ਵੱਲੋਂ ਗੁਰਦਾਸਪੁਰ ਜੇਲ੍ਹ ਸੁਪਰੀਟੈਡੈਂਟ ਤੇ ਹਮਲਾ