ਗੁਰਦਾਸਪੁਰ 28 ਅਪ੍ਰੈਲ 2024 – ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਇੱਕ ਹਵਾਲਾਤੀ ਨੂੰ ਗਾਰਦ ਵਲੋਂ ਜਦੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰੀਟੈਂਡੈਟ ਦੇ ਦਫਤਰ ਸੁਪਰੀਟੈਡੈਂਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨ ਆਉਂਦੇ ਹੀ ਦਫਤਰ ਵਿੱਚ ਪਈ ਕੁਰਸੀ ਚੁੱਕ ਕੇ ਸੁਪਰੀਟੈਂਡੈਂਟ ਤੇ ਹਮਲਾ ਕਰ ਦਿੱਤਾ। ਗਨੀਮਤ ਤੇ ਰਹੀ ਕਿ ਸੁਪਰੀਟੈਂਡੈਂਟ ਵੱਲੋਂ ਸਾਈਡ ਤੇ ਹੋ ਕੇ ਆਪਣਾ ਬਚਾਅ ਕਰ ਲਿਆ ਗਿਆ ਪਰ ਹਵਾਲਾਤੀ ਨਹੀਂ ਰੁਕਿਆ ਤੇ ਜੇਲ ਅਧਿਕਾਰੀ ਦੇ ਟੇਬਲ ਤੇ ਪਏ ਪੈਨ ਚੁੱਕ ਕੇ ਉਸ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਸੁਪਰਟੈਂਡੈਂਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੇਲ੍ਹ ਦੇ ਹੋਰ ਮੁਲਾਜ਼ਮਾਂ ਦੇ ਸਹਿਯੋਗ ਨਾਲ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। 18 ਸਿਟੀ ਗੁਰਦਾਸਪੁਰ ਵਿਖੇ ਜੇਲ ਸੁਪਰਟੈਂਡੈਂਟ ਨਵਿੰਦਰ ਸਿੰਘ ਦੀ ਸ਼ਿਕਾਇਤ ਤੇ ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਉਕਤ ਹਵਾਲਾਤੀ ਸੰਜੇ ਕੁਮਾਰ ਉਫ ਸਾਜਨ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਦੋਂ ਇਸ ਸੰਬੰਧ ਵਿੱਚ ਜੇਲ ਸੁਪਰਟੈਂਡੈਂਟ ਨਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਵਾਲਾਤੀ ਸੰਜੇ ਕੁਮਾਰ ਉਰਫ ਸਾਜਨ ਨਾਇਰ ਪੁਤਰ ਵਿਜੇ ਕੁਮਾਰ ਜੋ ਕਈ ਮਾਮਲਿਆਂ ਦੇ ਚਲਦੇ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਬੰਦੀ ਸੀ ਨੂੰ 27 ਅਪ੍ਰੈਲ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ‘ਐਡਮਿਨ ਗਰਾਊਂਡ’ ਤੇ ਤਬਦੀਲ ਕੀਤਾ ਗਿਆ ਸੀ।
ਜ਼ਿਲ੍ਹਾ ਪੁਲਿਸ ਦੀ ਗਾਰਦ ਦੁਪਹਿਰ ਲਗਭਗ ਪੋਣੇ ਦੋ ਵਜੇ ਦੇ ਕਰੀਬ ਲੈ ਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਪੁੱਜੀ ਅਤੇ 2 ਵਜੇ ਉਹਨੂੰ ਉਹਨਾਂ ਦੇ ਸਾਹਮਣੇ ਉਹਨਾਂ ਦੇ ਦਫਤਰ ਪੇਸ਼ ਕਰਨ ਲਈ ਲਿਆਂਦਾ ਗਿਆ ਪਰ ਇਸ ਹਵਾਲਾਤੀ ਨੇ ਦਫਤਰ ਵਿੱਚ ਦਾਖਲ ਹੁੰਦਿਆ ਹੀ ਦਫਤਰ ਵਿੱਚ ਪਈ ਕੁਰਸੀ ਨੂੰ ਚੁੱਕ ਕੇ ਉਨ੍ਹਾਂ ਤੇ (ਨਵਿੰਦਰ ਸਿੰਘ ਉੱਤੇ )ਵਾਰ ਕੀਤਾ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸਿਸ ਕੀਤੀ। ਫਿਰ ਟੇਬਲ ਤੇ ਪਾਏ ਪੈਂਨਾਂ ਨਾਲ ਵਾਰ ਕਰਨ ਦੀ ਕੋਸਿਸ ਕੀਤੀ ਪਰ ਉਹ ਦੋਨੋਂ ਵਾਰ ਫੁਰਤੀ ਨਾਲ ਬਚ ਗਏ ਅਤੇ ਹਵਾਲਾਤੀ ਸੰਜੇ ਕੁਮਾਰ ਨੂੰ ਦਫਤਰ ਵਿੱਚ ਮੌਜੂਦ ਜੇਲ੍ਹ ਸਟਾਫ ਵਲੋਂ ਦਬੋਚ ਲਿਆ ਗਿਆ ਹੈ। ਜਿਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਗਈ ਹੈ।
ਦੂਜੇ ਪਾਸੇ ਮਾਮਲੇ ਦੇ ਤਫਤੀਸੀ ਅਫਸਰ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਸੰਜੇ ਕੁਮਾਰ ਦੇ ਖਿਲਾਫ 353,186 ਅਤੇ 511 ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।