ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਡੂਰ ਸਾਹਿਬ, ਗੁਰਦਾਸਪੁਰ ਤੇ ਜਲੰਧਰ ਲਈ ਉਮੀਦਵਾਰਾਂ ਦਾ ਐਲਾਨ

  • ਹੁਸ਼ਿਆਰਪੁਰ ਸੀਟ ਤੋਂ ਕੁੰਵਰ ਜਗਵੀਰ ਸਿੰਘ ਸਹੂੰਗੜਾ ਹੋਣਗੇ ਪਾਰਟੀ ਦੇ ਉਮੀਦਵਾਰ: ਮਾਨ
  • ਖਡੂਰ ਸਾਹਿਬ ਤੋਂ ਭਾਈ ਅੰਮਿ੍ਤਪਾਲ ਸਿੰਘ ਲਈ ਸੀਟ ਛੱਡੇਗਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ)
  • ਗੁਰਦਾਸਪੁਰਾ ਸੀਟ ਤੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ

ਚੰਡੀਗੜ੍ਹ, 28 ਅਪ੍ਰੈਲ 2024 – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰਦੇ ਹੋਏ ਜਲੰਧਰ ਸੀਟ ਤੋਂ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂਕਿ ਖਡੂਰ ਸਾਹਿਬ ਸੀਟ ਭਾਈ ਅੰਮਿ੍ਤਪਾਲ ਸਿੰਘ ਅਤੇ ਗੁਰਦਾਸਪੁਰਾ ਸੀਟ ਤੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ ਦਿੱਤਾ ਗਿਆ ਹੈ |

ਇਸ ਸੰਬੰਧੀ ਅੱਜ ਚੰਡੀਗੜ੍ਹ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੂੰ ਉਨ੍ਹਾਂ ਦੀ ਲੋਕ ਪੱਖੀ ਸੋਚ ਦੇ ਮੱਦੇਨਜਰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ | ਵਰਨਣਯੋਗ ਹੈ ਕਿ ਕੁੰਵਰ ਜਗਵੀਰ ਸਿੰਘ ਦੇ ਪਿਤਾ ਸਵ. ਸ਼ਿੰਗਾਰਾ ਰਾਮ ਸਹੂੰਗੜਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਤਿੰਨ ਵਾਰ ਐਮ.ਐਲ.ਏ. ਰਹਿ ਚੁੱਕੇ ਹਨ | ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਦੇ ਲੋਕਾਂ ਵਿੱਚ ਕਾਫੀ ਵਧੀਆ ਰਸੂਖ ਹੈ |

ਸ. ਮਾਨ ਨੇ ਖਡੂਰ ਸਾਹਿਬ ਸੀਟ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਰ ਰਹੇ ਹਨ | ਸਾਡੀ ਪਾਰਟੀ ਭਾਈ ਅੰਮਿ੍ਤਪਾਲ ਸਿੰਘ ਦਾ ਦਿਲੋਂ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਸਮਰੱਥਨ ਦੇਣ ਦਾ ਐਲਾਨ ਕਰਦੀ ਹੈ | ਮਾਨ ਨੇ ਦੱਸਿਆ ਕਿ ਜਦੋਂ ਭਾਈ ਅੰਮਿ੍ਤਪਾਲ ਸਿੰਘ ਖਡੂਰ ਸਾਹਿਬ ਤੋਂ ਕਾਗਜ ਦਾਖਲ ਕਰ ਦੇਣਗੇ, ਉਦੋਂ ਅਸੀਂ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈ ਲਵਾਂਗੇ | ਇਸ ਤੋਂ ਇਲਾਵਾ ਗੁਰਦਾਸਪੁਰਾ ਸੀਟ ਤੋਂ ਪਾਰਟੀ ਵੱਲੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵੀ ਨੂੰ ਸਮਰੱਥਨ ਦਿੱਤਾ ਜਾਵੇਗਾ | ਸ. ਮਾਨ ਨੇ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਪੰਜਾਬ ਦੀ ਖੁਸ਼ਹਾਲੀ ਲਈ ਚੰਗੇ ਆਗੂਆਂ ਨੂੰ ਇੱਕ ਦੂਜੇ ਵਿਰੁੱਧ ਨਹੀਂ, ਸਗੋਂ ਮਿਲ ਕੇ ਲੜਨਾ ਚਾਹੀਦਾ ਹੈ | ਇਸੇ ਸੋਚ ਨੂੰ ਮੁੱਖ ਰੱਖਦਿਆਂ ਪਾਰਟੀ ਵੱਲੋਂ ਭਾਈ ਅੰਮਿ੍ਤਪਾਲ ਸਿੰਘ ਅਤੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ ਦੇਣ ਦਾ ਫੈਸਲਾ ਲਿਆ ਗਿਆ ਹੈ |

ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਹਰਪਾਲ ਸਿੰਘ ਬਲੇਰ, ਸ. ਕੁਸ਼ਲਪਾਲ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ, ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਗੋਪਾਲ ਸਿੰਘ ਸਿੱਧੂ ਸੂਬਾ ਪ੍ਰਧਾਨ ਚੰਡੀਗੜ੍ਹ, ਗੁਰਜੰਟ ਸਿੰਘ ਕੱਟੂ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੋਂ ਗੁਰਵਿੰਦਰ ਸਿੰਘ ਬਾਜਵਾ, ਕੁੰਵਰ ਜਗਵੀਰ ਸਿੰਘ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜਰ ਸਨ|

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ‘ਚ ਵਿੱਕੀ ਗੌਂਡਰ ਗੈਂਗ ਦਾ ਮੈਂਬਰ ਗ੍ਰਿਫਤਾਰ, ਮੁਲਜ਼ਮ ‘ਤੇ ਦਰਜਨਾਂ ਕੇਸ ਨੇ ਦਰਜ

CM ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ