ਪੇਰੂ ‘ਚ 200 ਮੀਟਰ ਡੂੰਘੀ ਖੱਡ ‘ਚ ਡਿੱਗੀ ਬੱਸ, 25 ਦੀ ਮੌਤ

  • ਕਈ ਯਾਤਰੀ ਹੇਠਾਂ ਨਦੀ ‘ਚ ਰੁੜ੍ਹੇ, ਤਲਾਸ਼ ਜਾਰੀ

ਪੇਰੂ, 30 ਅਪ੍ਰੈਲ 2024 – ਦੱਖਣੀ ਅਮਰੀਕਾ ਦੇ ਪੇਰੂ ‘ਚ ਸੋਮਵਾਰ ਨੂੰ ਇਕ ਬੱਸ ਦੇ ਖਾਈ ‘ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬੱਸ ਵਿੱਚ 50 ਤੋਂ ਵੱਧ ਲੋਕ ਸਵਾਰ ਸਨ। ਇਹ ਘਟਨਾ ਉੱਤਰੀ ਪੇਰੂ ਵਿੱਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਕਰੀਬ 200 ਮੀਟਰ (ਲਗਭਗ 650 ਫੁੱਟ) ਡੂੰਘੀ ਖੱਡ ਵਿੱਚ ਡਿੱਗ ਗਈ। ਹੇਠਾਂ ਇੱਕ ਨਦੀ ਸੀ। ਕਈ ਯਾਤਰੀ ਰੁੜ੍ਹ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਬਚਾਅ ਕਰਮਚਾਰੀ ਅਤੇ ਫਾਇਰਫਾਈਟਰ ਮੌਕੇ ‘ਤੇ ਮੌਜੂਦ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਇਲਾਕੇ ਵਿੱਚ 48 ਘੰਟੇ ਦੇ ਸੋਗ ਦਾ ਐਲਾਨ ਕੀਤਾ ਹੈ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤੰਜਲੀ ਦੇ 14 ਉਤਪਾਦਾਂ ‘ਤੇ ਲੱਗੀ ਪਾਬੰਦੀ, ਪੜ੍ਹੋ ਵੇਰਵਾ

Covishield ਵੈਕਸੀਨ ਤੋਂ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ: ਕੰਪਨੀ ਨੇ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ