- ਬੰਬ ਨਿਰੋਧਕ-ਪੁਲਿਸ ਟੀਮਾਂ ਰਵਾਨਾ
ਨਵੀਂ ਦਿੱਲੀ, 1 ਮਈ 2024 – ਦਿੱਲੀ ਅਤੇ ਨੋਇਡਾ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ, ਜਿਨ੍ਹਾਂ ਸਕੂਲਾਂ ਵਿੱਚ ਬੰਬ ਰੱਖੇ ਜਾਣ ਦੀ ਖ਼ਬਰ ਨੇ ਹਲਚਲ ਮਚਾਈ ਹੈ ਉਨ੍ਹਾਂ ਵਿੱਚ ਦਿੱਲੀ ਦੇ ਕਈ ਹਾਈ ਪ੍ਰੋਫਾਈਲ ਸਕੂਲ ਸ਼ਾਮਲ ਹਨ। ਖਬਰਾਂ ਮੁਤਾਬਕ ਇਹ ਧਮਕੀ ਈ-ਮੇਲ ਤੋਂ ਭੇਜੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਈ-ਮੇਲ ਅੱਜ ਸਵੇਰੇ 4 ਵਜੇ ਭੇਜੀ ਗਈ ਹੈ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਭੇਜੀਆਂ ਗਈਆਂ ਹਨ, ਉਨ੍ਹਾਂ ਵਿੱਚ ਹੁਣ ਤੱਕ ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਦੇ ਨਾਮ ਸਾਹਮਣੇ ਆਏ ਹਨ।
ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਸਾਰੇ ਸਕੂਲਾਂ ਵਿੱਚ ਪਹੁੰਚ ਗਏ ਹਨ। ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਈਮੇਲ ਭੇਜਣ ਵਾਲੇ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ?
- ਧਮਕੀ ਮਿਲਣ ਤੋਂ ਬਾਅਦ ਸਕੂਲਾਂ ਨੇ ਪੁਲਿਸ ਕੰਟਰੋਲ ਰੂਮਾਂ ਨੂੰ ਸੂਚਿਤ ਕੀਤਾ।
- ਪੁਲਿਸ ਸਾਈਬਰ ਸੈੱਲ ਨੇ ਮੇਲ ਨੂੰ ਟਰੈਕ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ।
- ਧਮਕੀ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤਾ ਗਿਆ ਹੈ।
- ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
- ਹੁਣ ਤੱਕ ਟੀਮਾਂ ਨੂੰ ਕੋਈ ਵੀ ਸ਼ੱਕੀ ਟਿਕਾਣਾ ਨਹੀਂ ਮਿਲਿਆ ਹੈ।
- ਪੁਲਿਸ ਅਤੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ਨੇ ਦੱਸਿਆ ਕਿ ਸੁਰੱਖਿਆ ਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ।
ਦਿੱਲੀ ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲ ਭੇਜੀਆਂ ਗਈਆਂ ਸਨ। ਈਮੇਲ ਦੇ ਆਈਪੀ ਐਡਰੈੱਸ ਤੋਂ ਜਾਪਦਾ ਹੈ ਕਿ ਇਹ ਈਮੇਲ ਦੇਸ਼ ਤੋਂ ਬਾਹਰੋਂ ਭੇਜੀ ਗਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਲੱਗਦਾ ਹੈ ਕਿ ਕੱਲ੍ਹ ਤੋਂ ਕਈ ਥਾਵਾਂ ਤੋਂ ਈਮੇਲਾਂ ਆਈਆਂ ਹਨ। ਇਸ ਈਮੇਲ ਵਿੱਚ ਕੋਈ ਡੇਟਲਾਈਨ ਨਹੀਂ ਹੈ। ਉਹੀ ਈਮੇਲ ਕਈ ਥਾਵਾਂ ‘ਤੇ ਭੇਜੀ ਗਈ ਹੈ।