ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਨਿੱਕਲੀ ਝੂਠੀ: ਮਰਨ ਵਾਲਾ ਵਿਅਕਤੀ ਨਹੀਂ ਸੀ ਗੈਂਗਸਟਰ

ਚੰਡੀਗੜ੍ਹ, 2 ਮਈ 2024 – ਗੈਂਗਸਟਰ ਅਤੇ ਐਲਾਨੇ ਗਏ ਅੱਤਵਾਦੀ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ। ਬੀਤੇ ਬੁੱਧਵਾਰ ਨੂੰ ਪੂਰਾ ਦਿਨ ਅਮਰੀਕਾ ‘ਚ ਗੈਂਗਸਟਰ ਦੀ ਮੌਤ ਨੂੰ ਲੈ ਕੇ ਦਿਨ ਭਰ ਚਰਚਾ ਹੁੰਦੀ ਰਹੀ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਇੱਕ ਅਮਰੀਕੀ ਚੈਨਲ ਨੇ ਗੋਲਡੀ ਦੀ ਮੌਤ ਦੀ ਖਬਰ ਪ੍ਰਸਾਰਿਤ ਕੀਤੀ ਸੀ।

ਤਦ ਅਮਰੀਕੀ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਨੇ ਇੱਕ ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਉਹ ਗੋਲਡੀ ਬਰਾੜ ਹੈ ਜਾਂ ਨਹੀਂ।

ਫਿਰ ਦੇਰ ਰਾਤ ਕੈਲੀਫੋਰਨੀਆ ਦੀ ਫਰਿਜ਼ਨੋ ਪੁਲਿਸ ਨੇ ਇਸ ਖ਼ਬਰ ਦਾ ਖੰਡਨ ਕੀਤਾ। ਈ-ਮੇਲ ਰਾਹੀਂ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਅਰਮੌਂਟ ਹੋਟਲ ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਤੋਂ ਇਲਾਵਾ ਅਮਰੀਕੀ ਖੁਫੀਆ ਏਜੰਸੀ FBI ਨੇ ਇਸ ਗੋਲੀਬਾਰੀ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ। ਫਰਿਜ਼ਨੋ ਕੈਲੀਫੋਰਨੀਆ ਚ ਹੋਏ ਕਤਲ ਚ ਮਰਨ ਵਾਲੇ ਦੀ ਪਹਿਚਾਣ 37 ਸਾਲਾਂ Xavier Gladney ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਬੀਤੇ ਦਿਨ ਭਾਰਤੀ ਮੀਡੀਆ ਇਸ ਵਿਚ ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖਬਰਾਂ ਚੱਲ ਰਹੀਆਂ ਸੀ ਜੋ ਬਿਲਕੁਲ ਗਲਤ ਹਨ। ਸੂਤਰਾਂ ਦੇ ਮੁਤਾਬਕ ਪੁਲਿਸ ਨੇ ਹੀ ਮਰਨ ਵਾਲੇ ਦੀ ਸ਼ਨਾਖ਼ਤ ਜ਼ੈਵੀਅਰ ਗਲੈਡਨੇਅ ਵਜੋਂ ਕੀਤੀ ਹੈ ਪਰ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

“ਸੱਤ ਫੇਰਿਆਂ ਤੋਂ ਬਿਨਾਂ ਹਿੰਦੂ ਵਿਆਹ ਮੰਨਣਯੋਗ ਨਹੀਂ” – ਸੁਪਰੀਮ ਕੋਰਟ

ਚੀਨ ‘ਚ ਮੀਂਹ ਕਾਰਨ ਹਾਈਵੇਅ ਢਹਿਆ, 24 ਦੀ ਮੌਤ, 30 ਤੋਂ ਵੱਧ ਜ਼ਖਮੀ