ਪੰਜਾਬ ਨੇ ਆਈਪੀਐਲ ਵਿੱਚ ਲਗਾਤਾਰ 5ਵੀਂ ਵਾਰ ਚੇਨਈ ਨੂੰ ਹਰਾਇਆ

ਚੇਨਈ, 2 ਮਈ 2024 – ਆਈਪੀਐਲ-2024 ਦੇ 49ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਲੀਗ ‘ਚ ਪੰਜਾਬ ਦੀ ਚੇਨਈ ‘ਤੇ ਇਹ ਲਗਾਤਾਰ 5ਵੀਂ ਜਿੱਤ ਹੈ। ਟੀਮ ਨੇ ਮੌਜੂਦਾ ਸੈਸ਼ਨ ‘ਚ ਪਹਿਲੀ ਵਾਰ ਲਗਾਤਾਰ ਦੂਜਾ ਮੈਚ ਜਿੱਤਿਆ ਹੈ। ਇਸ ਜਿੱਤ ਨਾਲ ਪੰਜਾਬ ਨੇ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਟੀਮ 2 ਅੰਕਾਂ ਨਾਲ 7ਵੇਂ ਸਥਾਨ ‘ਤੇ ਆ ਗਈ ਹੈ। ਪੰਜਾਬ ਦੇ 4 ਜਿੱਤਾਂ ਤੋਂ ਬਾਅਦ ਕੁੱਲ 8 ਅੰਕ ਹਨ।

ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਬੁੱਧਵਾਰ ਨੂੰ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਨੇ 17.5 ਓਵਰਾਂ ‘ਚ 3 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਹਰਪ੍ਰੀਤ ਬਰਾੜ ਪਲੇਅਰ ਆਫ਼ ਦਾ ਮੈਚ ਰਿਹਾ। ਉਸ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਕਜ ਤ੍ਰਿਪਾਠੀ ਨੇ ਪਰਿਵਾਰ ਲਈ ਫਿਲਮਾਂ ਤੋਂ ਲਿਆ ਬ੍ਰੇਕ, ਪੜ੍ਹੋ ਵੇਰਵਾ

IPL ‘ਚ ਅੱਜ ਹੈਦਰਾਬਾਦ ਅਤੇ ਰਾਜਸਥਾਨ ‘ਚ ਹੋਵੇਗਾ ਮੁਕਾਬਲਾ