ਅੰਮ੍ਰਿਤਸਰ, 3 ਮਈ 2024 – ਅੰਮ੍ਰਿਤਸਰ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਦਲ ਦੇ ਧਾਕੜ ਆਗੂ ਤਲਬੀਰ ਗਿੱਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾਇਆ।
ਤਲਬੀਰ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੱਖਣੀ ਤੋਂ ਹਲਕਾ ਇੰਚਾਰਜ ਹਨ ਅਤੇ ਉਹ 2022 ‘ਚ ਵਿਧਾਨਸਭਾ ਚੋਣ ਲੜ ਚੁੱਕੇ ਹਨ।