IPL ‘ਚ ਅੱਜ ਬੈਂਗਲੁਰੂ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

  • ਜੇ RCB ਦੀ ਟੀਮ ਹਾਰੀ ਤਾਂ ਪਲੇਆਫ ਦੀ ਦੌੜ ਤੋਂ ਹੋ ਜਾਵੇਗੀ ਬਾਹਰ

ਬੈਂਗਲੁਰੂ, 4 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ਦੇ 52ਵੇਂ ਮੈਚ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਤੋਂ ਹੋਵੇਗਾ।

ਆਰਸੀਬੀ ਅੰਕ ਸੂਚੀ ਵਿੱਚ ਆਖਰੀ ਸਥਾਨ ‘ਤੇ ਹੈ। ਜੇਕਰ ਟੀਮ ਅੱਜ ਹਾਰਦੀ ਹੈ ਤਾਂ ਆਈਪੀਐਲ ਵਿੱਚ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ।

ਦੋਵੇਂ ਟੀਮਾਂ IPL ‘ਚ ਬਰਾਬਰੀ ‘ਤੇ ਹਨ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 4 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਬੈਂਗਲੁਰੂ ਨੇ 2 ਮੈਚ ਜਿੱਤੇ। ਇਸ ਦੇ ਨਾਲ ਹੀ ਗੁਜਰਾਤ ਨੇ 2 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਇਸ ਸੀਜ਼ਨ ਦਾ ਆਖਰੀ ਮੈਚ ਅਹਿਮਦਾਬਾਦ ‘ਚ ਖੇਡਿਆ ਗਿਆ ਸੀ, ਜਿੱਥੇ ਬੈਂਗਲੁਰੂ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀ ਬੀ ਕਾਉਂਸਿਲ ‘ਤੇ ਪਰਚਾ ਦਰਜ, 7 ਲੱਖ ਦੀ ਠੱਗੀ ਦੇ ਨੇ ਦੋਸ਼

ਕੈਨੇਡਾ ‘ਚ ਹਰਜੀਤ ਨਿੱਝਰ ਕਤਲਕਾਂਡ: ਗ੍ਰਿਫਤਾਰ ਸ਼ੱਕੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ